ਬਿਹਾਰ ’ਚ ਸ਼ਰਾਬਬੰਦੀ ਨਾਲ ਘਰੇਲੂ ਹਿੰਸਾ ਦੇ 21 ਲੱਖ ਮਾਮਲੇ ਘਟੇ
Monday, May 27, 2024 - 05:01 PM (IST)
ਨਵੀਂ ਦਿੱਲੀ, (ਭਾਸ਼ਾ)– ਬਿਹਾਰ ’ਚ 2016 ’ਚ ਸ਼ਰਾਬ ’ਤੇ ਲਗਾਈ ਗਈ ਪਾਬੰਦੀ ਨਾਲ ਰੋਜ਼ਾਨਾ ਤੇ ਹਵਤਾਵਾਰੀ ਸ਼ਰਾਬ ਪੀਣ ਦੇ ਮਾਮਲਿਆਂ ’ਚ 24 ਲੱਖ ਦੀ ਕਮੀ ਦਰਜ ਕੀਤੀ ਗਈ। ਸ਼ਰਾਬਬੰਦ ਨਾਲ ਘਰੇਲੂ ਹਿੰਸਾ ਦੇ ਮਾਮਲਿਆਂ ’ਚ ਵੀ 21 ਲੱਖ ਦੀ ਕਮੀ ਆਈ ਹੈ। ‘ਦਿ ਲਾਂਸੇਟ ਰੀਜਨਲ ਹੈਲਥ ਸਾਊਥਈਸਟ ਏਸ਼ੀਆ ਜਰਨਲ’ ’ਚ ਛਪੇ ਇਕ ਨਵੇਂ ਅਧਿਐਨ ’ਚ ਇਹ ਸਾਹਮਣੇ ਆਇਆ ਹੈ।
ਇਸ ’ਚ ਕਿਹਾ ਗਿਆ ਹੈ ਕਿ ਇਹ ਵੀ ਅਨੁਮਾਨ ਹੈ ਕਿ ਇਸ ਪਾਬੰਦੀ ਨੇ ਸੂਬੇ ’ਚ 18 ਲੱਖ ਮਰਦਾਂ ਨੂੰ ਮੋਟੇ ਹੋਣ ਤੋਂ ਰੋਕਿਆ ਹੈ। ਖੋਜਕਰਤਾਵਾਂ ਦੇ ਦਲ ’ਚ ਅਮਰੀਕਾ ਦੇ ਕੌਮਾਂਤਰੀ ਖੁਰਾਕ ਨੀਤੀ ਖੋਜ ਸੰਸਥਾਨ ਦੇ ਖੋਜਕਰਤਾ ਵੀ ਸ਼ਾਮਲ ਰਹੇ। ਖੋਜਕਰਤਾਵਾਂ ਨੇ ਰਾਸ਼ਟਰੀ ਅਤੇ ਜ਼ਿਲਾ ਪੱਧਰ ’ਤੇ ਸਿਹਤ ਅਤੇ ਘਰ-ਘਰ ਜਾ ਕੇ ਕੀਤੇ ਸਰਵੇਖਣ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਅਧਿਐਨ ਦੇ ਲੇਖਕਾਂ ਨੇ ਕਿਹਾ,‘ਸਖਤ ਸ਼ਰਾਬ ਨੀਤੀਆਂ ਸਾਥੀ ਵਲੋਂ ਕੀਤੀ ਗਈ ਹਿੰਸਾ ਦੇ ਕਈ ਪੀੜਤਾਂ ਅਤੇ ਸ਼ਰਾਬ ਦੇ ਆਦੀ ਲੋਕਾਂ ਦੀ ਸਿਹਤ ਦੇ ਲਿਹਾਜ਼ ਨਾਲ ਲਾਭਕਾਰੀ ਹੋ ਸਕਦੀਆਂ ਹਨ।