ਈ.ਡੀ. ਨੇ ਲਾਲੂ ਦੀ ਵੱਡੀ ਬੇਟੀ ਮੀਸਾ ਨੂੰ ਭੇਜਿਆ ਸੰਮੰਨ

05/24/2017 4:30:18 PM

ਨਵੀਂ ਦਿੱਲੀ— ਆਰ.ਜੇ.ਡੀ. ਚੀਫ ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਪਰਿਵਰਤਨ ਡਾਇਰੈਕਟੋਰੇਟ (ਈ.ਡੀ.) ਦਾ ਸ਼ਿਕੰਜਾ ਕੱਸਦੇ ਹੀ ਜਾ ਰਿਹਾ ਹੈ। ਆਰ.ਜੇ.ਡੀ. ਚੀਫ ਲਾਲੂ ਯਾਦਵ ਦੀ ਵੱਡੀ ਬੇਟੀ ਮੀਸਾ ਭਾਰਤੀ ਨੂੰ ਆਮਦਨ ਟੈਕਸ ਵਿਭਾਗ ਨੇ ਸੰਮੰਨ ਜਾਰੀ ਕੀਤਾ ਅਤੇ ਜੂਨ ਦੇ ਪਹਿਲੇ ਹਫਤੇ 'ਚ ਪੇਸ਼ ਹੋਣ ਲਈ ਕਿਹਾ ਹੈ। ਮੰਗਲਵਾਰ ਨੂੰ ਮੀਸਾ ਭਾਰਤੀ ਦੇ ਚਾਰਟਡ ਅਕਾਊਂਟੈਂਟ ਰਾਜੇਸ਼ ਅਗਰਵਾਲ ਦੀ ਪਰਿਵਰਤਨ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੇਦ) ਕੇਸ 'ਚ ਗ੍ਰਿਫਤਾਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈ.ਡੀ. ਨੇ ਦਿੱਲੀ ਦੇ ਇਕ ਚਾਰਟਡ ਅਕਾਊਂਟੈਂਟ (ਸੀ.ਏ.) ਰਾਜੇਸ਼ ਅਗਰਵਾਲ ਨੂੰ ਗ੍ਰਿਫਤਾਰ ਕੀਤਾ ਸੀ। ਰਾਜੇਸ਼ 'ਤੇ ਲਾਲੂ ਯਾਦਵ ਦੀ ਬੇਟੀ ਮੀਸਾ ਯਾਦਵ ਨੂੰ ਧਨ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਕਾਲੇ ਧਨ ਨੂੰ ਸਫੇਦ ਕਰਵਾਉਣ ਦਾ ਦੋਸ਼ ਹੈ। ਉਸ ਨੇ ਸੀਮਾ ਦੀ ਕੰਪਨੀ ਮਿਸ਼ੇਲ ਪੈਕਰਜ਼ ਐਂਡ ਪ੍ਰਿੰਟਰਜ਼ ਨੂੰ ਫਰਜ਼ੀ ਕੰਪਨੀਆਂ ਰਾਹੀਂ ਐਂਟਰੀ ਦਿਵਾਈ ਸੀ।


Related News