ED ਦੀ ਵੱਡੀ ਕਾਰਵਾਈ, UCO Bank ਦੇ ਸਾਬਕਾ MD ਕੋਲੋਂ ਮਿਲੀ 75 ਕਰੋੜ ਦੀ ਜਾਇਦਾਦ
Sunday, May 25, 2025 - 02:55 PM (IST)

ਨਵੀਂ ਦਿੱਲੀ (ਵਿਸ਼ੇਸ਼) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਯੂਕੋ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਐੱਸ. ਕੇ. ਗੋਇਲ ਨਾਲ ਜੁੜੀਆਂ ਕਈ ਬੇਨਾਮੀ ਜਾਇਦਾਦਾਂ ਅਤੇ ਫਰਜ਼ੀ ਕੰਪਨੀਆਂ ਦਾ ਪਤਾ ਲਾਇਆ ਹੈ।
ਇਹ ਵੀ ਪੜ੍ਹੋ : LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ
ਇਕ ਬਿਜ਼ਨੈੱਸ ਚੈਨਲ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਐੱਸ. ਕੇ. ਗੋਇਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਕਾਨਕਾਸਟ ਸਟੀਲ ਐਂਡ ਪਾਵਰ ਲਿਮਟਿਡ (ਸੀ. ਐੱਸ. ਪੀ. ਐੱਲ.) ਤੋਂ ਰਿਸ਼ਵਤ ਲੈਣ ਲਈ ਕਈ ਫਰਜ਼ੀ ਕੰਪਨੀਆਂ ਬਣਾਈਆਂ।
ਇਹ ਵੀ ਪੜ੍ਹੋ : ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ ਹੁਕਮ,ਫੋਟੋਗ੍ਰਾਫੀ-ਵੀਡੀਓਗ੍ਰਾਫੀ ’ਤੇ ਪਾਬੰਦੀ
ਈ. ਡੀ. ਨੇ ਕਥਿਤ ਤੌਰ ’ਤੇ ਦਿੱਲੀ ਐੱਨ. ਸੀ. ਆਰ. ਖੇਤਰ ’ਚ 75 ਕਰੋਡ਼ ਰੁਪਏ ਦੀ ਜਾਇਦਾਦ ਦਾ ਪਤਾ ਲਾਇਆ ਅਤੇ ਉਸ ਨੂੰ ਜ਼ਬਤ ਕਰ ਲਿਆ ਹੈ। ਇਹ ਜਾਇਦਾਦਾਂ ਕਥਿਤ ਤੌਰ ’ਤੇ ਗੋਇਲ ਦੇ ਕਰੀਬੀ ਪਰਿਵਾਰਕ ਮੈਂਬਰਾਂ ਵੱਲੋਂ ਸੰਚਾਲਿਤ ਫਰਜ਼ੀ ਕੰਪਨੀਆਂ ਦੇ ਨੈੱਟਵਰਕ ਜ਼ਰੀਏ ਹਾਸਲ ਕੀਤੀਆਂ ਗਈਆਂ ਸਨ।
ਇਕ ਹੋਰ ਸੂਤਰ ਨੇ ਦੱਸਿਆ ਕਿ ਦਿੱਲੀ ’ਚ ਰਹਿਣ ਵਾਲੇ ਐੱਸ. ਕੇ. ਗੋਇਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਕ ਜਾਇਦਾਦ ਖਰੀਦੀ ਹੈ, ਜੋ ਪਹਿਲਾਂ ਇਕ ਕੰਪਨੀ ਦੀ ਮਾਲਕੀ ’ਚ ਸੀ, ਜਿਸ ’ਚ ਸੀ. ਐੱਸ. ਪੀ. ਐੱਲ. ਦੇ ਸੀ. ਐੱਮ. ਡੀ. ਸੰਜੇ ਸੁਰੇਕਾ ਅਤੇ ਉਨ੍ਹਾਂ ਦੀ ਪਤਨੀ ਸਪਨਾ ਦੀ 50 ਫ਼ੀਸਦੀ ਹਿੱਸੇਦਾਰੀ ਸੀ। ਕੰਪਨੀ ਦੀ ਸ਼ੇਅਰ ਹੋਲਡਿੰਗ ਬਾਅਦ ’ਚ ਐੱਸ. ਕੇ. ਗੋਇਲ ਦੀ ਪਤਨੀ, ਬੇਟੇ ਅਤੇ ਨੂੰਹ ਨੂੰ ਟਰਾਂਸਫਰ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ’ਚ ਵੱਡੀ ਠੱਗੀ ਪਰਦਾਫਾਸ਼, ਖਾਤੇ ’ਚੋਂ ਉਡਾਏ 24.40 ਲੱਖ ਰੁਪਏ
ਗੋਇਲ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਸੀ. ਐੱਸ. ਪੀ. ਐੱਲ. ਤੋਂ ਰਿਸ਼ਵਤ ਵਜੋਂ ਪ੍ਰਾਪਤ ਗ਼ੈਰ-ਕਾਨੂੰਨੀ ਪੈਸੇ ਨੂੰ ਸਫੇਦ ਕਰਨ ਲਈ ਕੰਪਨੀਆਂ ਦਾ ਜਾਲ ਬਣਾਇਆ। ਕਥਿਤ ਤੌਰ ’ਤੇ ਇਸ ਪੈਸੇ ਨੂੰ ਕਈ ਕਾਰਪੋਰੇਟ ਸੰਸਥਾਵਾਂ ਰਾਹੀਂ ਰੀਅਲ ਅਸਟੇਟ ਅਤੇ ਹੋਰ ਉੱਚ ਮੁੱਲ ਵਾਲੀਆਂ ਜਾਇਦਾਦਾਂ ਖਰੀਦਣ ਲਈ ਵਰਤਿਆ ਗਿਆ, ਜਿਸ ਨਾਲ ਅਸਲ ਮਾਲਕੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੁਕਾਇਆ ਗਿਆ।
ਸੂਤਰਾਂ ਨੇ ਦੱਸਿਆ ਕਿ ਚਾਰਟਰਡ ਅਕਾਊਂਟੈਂਟ, ਵਕੀਲ ਅਤੇ ਫਰਜ਼ੀ ਕੰਪਨੀਆਂ ਨੂੰ ਇਕ ਗੁੰਝਲਦਾਰ ਮਨੀ ਲਾਂਡਰਿੰਗ ਯੋਜਨਾ ਨੂੰ ਲਾਗੂ ਕਰਨ ਲਈ ਸ਼ਾਮਲ ਕੀਤਾ ਗਿਆ ਸੀ, ਜਿਸ ਦਾ ਮਕਸਦ ਅਪਰਾਧ ਦੀ ਕਮਾਈ ਨੂੰ ਲੁਕਾਉਣਾ ਅਤੇ ਗੋਇਲ ਨੂੰ ਜਾਇਦਾਦਾਂ ਦੀ ਸਿੱਧੀ ਮਾਲਕੀ ਤੋਂ ਦੂਰ ਰੱਖਣਾ ਸੀ।
ਇਹ ਵੀ ਪੜ੍ਹੋ : ਅਚਾਨਕ ਮਹਿੰਗਾ ਹੋ ਗਿਆ Gold, ਜਾਣੋ ਇਸ ਦਾ ਅਮਰੀਕਾ ਨਾਲ ਕੀ ਹੈ ਸਬੰਧ
ਇਹ ਜਾਂਚ ਸੀ. ਐੱਸ. ਪੀ. ਐੱਲ. ਅਤੇ ਸੰਜੇ ਕੁਮਾਰ ਸੁਰੇਕਾ ਸਮੇਤ ਇਸ ਦੇ ਪ੍ਰਮੋਟਰਾਂ ਨਾਲ ਜੁਡ਼ੇ 6,210.72 ਕਰੋਡ਼ ਰੁਪਏ ਦੀ ਬੈਂਕ ਧੋਖਾਦੇਹੀ ਦੀ ਵਿਆਪਕ ਜਾਂਚ ਦਾ ਹਿੱਸਾ ਹੈ। ਕੰਪਨੀ ਨੇ ਕਥਿਤ ਤੌਰ ’ਤੇ 27 ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦੇ ਇਕ ਸੰਗਠਨ ਵੱਲੋਂ ਮਨਜ਼ੂਰ ਕਰਜ਼ਿਆਂ ਨੂੰ ਹੜੱਪ ਲਿਆ।
ਜਾਂਚ ਦੌਰਾਨ ਪਤਾ ਲੱਗਾ ਕਿ ਯੂਕੋ ਬੈਂਕ ਦੇ ਸੀ. ਐੱਮ. ਡੀ. ਦੇ ਅਹੁਦੇ ’ਤੇ ਰਹਿੰਦੇ ਹੋਏ ਗੋਇਲ ਨੇ ਸੀ. ਐੱਸ. ਪੀ. ਐੱਲ. ਨੂੰ ਫਰਜ਼ੀ ਲੋਨ ਮਨਜ਼ੂਰ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਇਹ ਲੋਨ ਬਾਅਦ ’ਚ ਐੱਨ. ਪੀ. ਏ. (ਨਾਨ-ਪ੍ਰਫਾਰਮਿੰਗ ਐਸੈੱਟ) ’ਚ ਬਦਲ ਗਏ, ਜਿਸ ਨਾਲ ਇਕੱਲੇ ਯੂਕੋ ਬੈਂਕ ਨੂੰ 1,462 ਕਰੋੜ ਰੁਪਏ ਤੋਂ ਜ਼ਿਆਦਾ ਦਾ ਸਿੱਧਾ ਨੁਕਸਾਨ ਹੋਇਆ। ਈ. ਡੀ. ਨੇ ਗੋਇਲ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੇ ਤਹਿਤ ਗ੍ਰਿਫਤਾਰ ਕੀਤਾ ਹੈ ਅਤੇ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਹਿਰਾਸਤ ’ਚ ਭੇਜ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8