ਈ.ਡੀ. ਨੇ ਰਾਬਰਟ ਵਡੇਰਾ ਨੂੰ ਹਿਰਾਸਤ ''ਚ ਲੈ ਕੇ ਪੁੱਛ-ਗਿੱਛ ਦੀ ਮਨਜ਼ੂਰੀ ਮੰਗੀ
Thursday, Mar 28, 2019 - 05:23 PM (IST)

ਨਵੀਂ ਦਿੱਲੀ— ਧਨ ਸੋਧ ਦੇ ਇਕ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀਰਵਾਰ ਨੂੰ ਰਾਬਰਟ ਵਡੇਰਾ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਦੀ ਮੰਗ ਕੀਤੀ ਹੈ। ਜਾਂਚ ਏਜੰਸੀ ਨੇ ਜਸਟਿਸ ਅਰਵਿੰਦ ਕੁਮਾਰ ਦੇ ਸਾਹਮਣੇ ਵਡੇਰਾ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਦੀ ਮੰਗ ਕੀਤੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਵਡੇਰਾ 'ਤੇ ਲੰਡਨ ਸਥਿਤ 12, ਬ੍ਰਾਇੰਸਟਨ ਸਕਵਾਇਰ 'ਚ 19 ਲੱ ਪਾਊਂਡ 'ਚ ਜਾਇਦਾਦ ਦੀ ਖਰੀਦ 'ਚ ਧਨ ਸੋਧ ਦਾ ਦੋਸ਼ ਹੈ।
ਦਿੱਲੀ ਦੀ ਅਦਾਲਤ ਨੇ 27 ਮਾਰਚ ਤੱਕ ਵਡੇਰਾ ਨੂੰ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਸੀ। ਵਡੇਰਾ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਟੀ.ਐੱਸ. ਤੁਲਸੀ ਨੇ ਉਨ੍ਹਾਂ ਵਿਰੁੱਧ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਕੋਰਟ ਵਲੋਂ ਦਿੱਤੀ ਗਈ ਆਜ਼ਾਦੀ ਦਾ ਉਨ੍ਹਾਂ ਨੇ ਗਲਤ ਇਸਤੇਮਾਲ ਨਹੀਂ ਕੀਤਾ ਹੈ।