ਵਿਦਿਆਰਥੀਆਂ ਦੇ ਭਵਿੱਖ ਨਾਲ ਐਨਾ ਵੱਡਾ ਖਿਲਵਾੜ ! ਹੋਸ਼ ਉਡਾ ਦੇਵੇਗਾ ED ਦਾ ਖੁਲਾਸਾ

Sunday, Jun 29, 2025 - 10:08 AM (IST)

ਵਿਦਿਆਰਥੀਆਂ ਦੇ ਭਵਿੱਖ ਨਾਲ ਐਨਾ ਵੱਡਾ ਖਿਲਵਾੜ ! ਹੋਸ਼ ਉਡਾ ਦੇਵੇਗਾ ED ਦਾ ਖੁਲਾਸਾ

ਨੈਸ਼ਨਲ ਡੈਸਕ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਨੀਵਾਰ ਦੋਸ਼ ਲਾਇਆ ਕਿ ਬੈਂਗਲੁਰੂ ਦੇ ਤਿੰਨ ਨਿੱਜੀ ਕਾਲਜਾਂ ’ਚ ਵਿਦਿਆਰਥੀਆਂ ਨੂੰ ਮੈਨੇਜਮੈਂਟ ਕੋਟੇ ’ਚੋਂ ਗੈਰ-ਪਾਰਦਰਸ਼ੀ' ਢੰਗ ਨਾਲ ਪੈਸੇ ਲੈ ਕੇ ਇੰਜੀਨੀਅਰਿੰਗ ਦੀਆਂ ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਜਾਂਚ ਏਜੰਸੀ ਦਾ ਇਹ ਬਿਆਨ ਸੀਟ ਘਪਲਾ ਮਾਮਲੇ ’ਚ 25 ਤੇ 26 ਜੂਨ ਨੂੰ 17 ਥਾਵਾਂ ’ਤੇ ਛਾਪੇਮਾਰੀ ਤੋਂ ਬਾਅਦ ਆਇਆ ਹੈ।

ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਬੀ.ਐੱਮ.ਐੱਸ. ਕਾਲਜ ਆਫ਼ ਇੰਜੀਨੀਅਰਿੰਗ, ਆਕਾਸ਼ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੇ ਨਿਊ ਹੋਰਾਈਜ਼ਨ ਕਾਲਜ ਆਫ਼ ਇੰਜੀਨੀਅਰਿੰਗ ਦੇ ਕੈਂਪਸਾਂ ਦੇ ਨਾਲ-ਨਾਲ ਇਨ੍ਹਾਂ ਕਾਲਜਾਂ ਨਾਲ ਜੁੜੇ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।

ਵਿਦਿਅਕ ਸਲਾਹਕਾਰ ਸੇਵਾਵਾਂ ’ਚ ਲੱਗੇ ਕੁਝ ਅਦਾਰਿਆਂ ਤੇ ਕੁਝ ਨਿੱਜੀ ਏਜੰਟਾਂ ਦੇ ਕੰਪਲੈਕਸਾਂ ’ਤੇ ਵੀ ਛਾਪੇਮਾਰੀ ਕੀਤੀ ਗਈ। ਈ.ਡੀ. ਦਾ ਮਾਮਲਾ ਕਰਨਾਟਕ ਪ੍ਰੀਖਿਆ ਅਥਾਰਟੀ ਵੱਲੋਂ ਇਨ੍ਹਾਂ ਕਾਲਜਾਂ ਵਿਰੁੱਧ ਪੁਲਸ ਕੋਲ ਦਰਜ ਕੀਤੀ ਗਈ ਐੱਫ.ਆਈ.ਆਰ. ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ- Law ਕਾਲਜ 'ਚ ਵਿਦਿਆਰਥਣ ਨਾਲ ਹੋਏ ਸਮੂਹਿਕ ਜਬਰ-ਜਨਾਹ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ

ਏਜੰਸੀ ਨੇ ਕਿਹਾ ਕਿ ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਕਾਲਜਾਂ ਨੇ ਅਣਜਾਣ ਵਿਅਕਤੀਆਂ ਨਾਲ ਮਿਲੀਭੁਗਤ ਕਰ ਕੇ ਕਰਨਾਟਕ ਪ੍ਰੀਖਿਆ ਅਥਾਰਟੀ ਨਾਲ ਰਜਿਸਟਰਡ ਵਿਦਿਆਰਥੀਆਂ ਦੇ ਲਾਗਇਨ ਆਈ.ਡੀ.-ਪਾਸਵਰਡ ਹਾਸਲ ਕੀਤੇ ਸਨ। ਬਾਅਦ ’ਚ ਉਨ੍ਹਾਂ ਵਿਦਿਆਰਥੀਆਂ ਲਈ ਆਪਣੇ ਨਾਂ ’ਤੇ ਸੀਟਾਂ ਬਲਾਕ ਕਰ ਦਿੱਤੀਆਂ ਜੋ ਦਾਖਲਾ ਲੈਣ ਦਾ ਇਰਾਦਾ ਨਹੀਂ ਰੱਖਦੇ ਸਨ।

ਈ.ਡੀ. ਨੇ ਕਿਹਾ ਕਿ ਤਲਾਸ਼ੀ ਦੌਰਾਨ ਪ੍ਰਾਈਵੇਟ ਅਦਾਰਿਆਂ ’ਚ ਪ੍ਰਸਿੱਧ ਪੇਸ਼ੇਵਰ ਕੋਰਸਾਂ ਲਈ ਦਾਖਲਾ ਪ੍ਰਕਿਰਿਆ ’ਚ ਵੱਡੇ ਪੱਧਰ ’ਤੇ ਸੀਟਾਂ ਨੂੰ ਰੋਕਣ ਤੇ ਨਕਦੀ ਦੀ ਵਰਤੋਂ ਦੇ ਸਬੂਤ ਸਾਹਮਣੇ ਆਏ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਤਲਾਸ਼ੀਆਂ ਦੌਰਾਨ ਕਥਿਤ ਤੌਰ ’ਤੇ ਕੁੱਲ 1.37 ਕਰੋੜ ਰੁਪਏ ਨਕਦ ਜ਼ਬਤ ਕੀਤੇ ਗਏ। ਈ.ਡੀ. ਨੇ ਬਰਾਮਦ ਕੀਤੇ ਗਏ ਪੈਸਿਆਂ ਦੇ ਸੋਮੇ ਦਾ ਖੁਲਾਸਾ ਨਹੀਂ ਕੀਤਾ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜੀ ਕਾਫ਼ਲੇ 'ਤੇ ਹੋ ਗਿਆ ਹਮਲਾ, 13 ਜਵਾਨਾਂ ਦੀ ਗਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News