ਬੰਗਾਲ ਸਿੱਖਿਆ ਭਰਤੀ ਘਪਲੇ ’ਚ TMC ਆਗੂ ਪਾਰਥ ਚੈਟਰਜੀ ਦੇ ਨਜ਼ਦੀਕੀ ਦੇ ਘਰ ED ਦਾ ਛਾਪਾ, 20 ਕਰੋੜ ਬਰਾਮਦ

Friday, Jul 22, 2022 - 11:12 PM (IST)

ਨੈਸ਼ਨਲ ਡੈਸਕ : ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਕਿਹਾ ਕਿ ਉਸ ਨੇ ਕਥਿਤ ਅਧਿਆਪਕ ਭਰਤੀ ਘਪਲੇ ’ਚ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਦੀ ਨਜ਼ਦੀਕੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ 20 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਈ. ਡੀ. ਨੇ ਇਕ ਬਿਆਨ ’ਚ ਕਿਹਾ, ‘‘ਇਹ ਪੈਸਾ ਐੱਸ.ਐੱਸ.ਸੀ. ਘਪਲੇ ਨਾਲ ਜੁੜੇ ਹੋਣ ਦਾ ਸ਼ੱਕ ਹੈ।’’ ਨੋਟ ਕਾਊਂਟਿੰਗ ਮਸ਼ੀਨ ਰਾਹੀਂ ਨਕਦੀ ਦੀ ਗਿਣਤੀ ਕਰਨ ਲਈ ਜਾਂਚ ਟੀਮ ਬੈਂਕ ਅਧਿਕਾਰੀਆਂ ਦੀ ਮਦਦ ਲੈ ਰਹੀ ਹੈ।

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, 3 ਬੱਚਿਆਂ ਦਾ ਪਿਤਾ ਚੜ੍ਹਿਆ ‘ਚਿੱਟੇ’ ਦੀ ਭੇਟ

PunjabKesari

ਈ. ਡੀ. ਨੇ ਕਿਹਾ ਕਿ ਅਰਪਿਤਾ ਮੁਖਰਜੀ ਦੇ ਘਰੋਂ 20 ਤੋਂ ਵੱਧ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੇ ਮਕਸਦ ਅਤੇ ਵਰਤੋਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਈ.ਡੀ. ਨੇ ਚੈਟਰਜੀ ਤੋਂ ਇਲਾਵਾ ਸਿੱਖਿਆ ਰਾਜ ਮੰਤਰੀ ਪਰੇਸ਼ ਸੀ ਅਧਿਕਾਰੀ, ਵਿਧਾਇਕ ਮਾਣਿਕ ਭੱਟਾਚਾਰੀਆ ਅਤੇ ਹੋਰਾਂ ਦੇ ਕੰਪਲੈਕਸਾਂ ’ਚ ਛਾਪਾ ਮਾਰਿਆ।


Manoj

Content Editor

Related News