ED ਦੀ ਰਡਾਰ 'ਤੇ ਮੁੜ ਆਏ ਸਾਬਕਾ CM ਭੁਪਿੰਦਰ ਹੁੱਡਾ, 14 ਦਿਨਾਂ 'ਚ ਦੂਜੀ ਵਾਰ ਹੋਈ ਪੁੱਛਗਿੱਛ

Monday, Jan 29, 2024 - 03:45 PM (IST)

ED ਦੀ ਰਡਾਰ 'ਤੇ ਮੁੜ ਆਏ ਸਾਬਕਾ CM ਭੁਪਿੰਦਰ ਹੁੱਡਾ, 14 ਦਿਨਾਂ 'ਚ ਦੂਜੀ ਵਾਰ ਹੋਈ ਪੁੱਛਗਿੱਛ

ਨਵੀਂ ਦਿੱਲੀ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਮੁੜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਰਡਾਰ 'ਤੇ ਆ ਗਏ ਹਨ। ਮਾਨੇਸਰ ਲੈਂਡ ਡੀਲ ਮਾਮਲੇ ਵਿਚ ਹੁੱਡਾ ਤੋਂ 14 ਦਿਨਾਂ ਬਾਅਦ ਇਹ ਦੂਜੀ ਵਾਰ ਪੁੱਛਗਿੱਛ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਪੁੱਛਗਿੱਛ 'ਚ ਜਾਂਚ ਦੌਰਾਨ ਕਈ ਸਵਾਲਾਂ ਦੇ ਜਵਾਬ ਭੁਪਿੰਦਰ ਹੁੱਡਾ ਨੇ ਸਹੀ ਨਹੀਂ ਦਿੱਤੇ ਸਨ, ਜਿਸ ਲਈ ਉਨ੍ਹਾਂ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ- ਸਕੂਲੀ ਬੱਸ ਅਤੇ ਟਰੈਕਟਰ ਵਿਚਕਾਰ ਹੋਈ ਜ਼ਬਰਦਸਤ ਟੱਕਰ, 4 ਵਿਦਿਆਰਥੀਆਂ ਦੀ ਮੌਤ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 17 ਜਨਵਰੀ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਤੋਂ ਈਡੀ ਨੇ ਪੁੱਛਗਿੱਛ ਕੀਤੀ ਸੀ। ਇਹ ਪੁੱਛ-ਗਿੱਛ 2004-07 ਦੌਰਾਨ ਮਾਨੇਸਰ 'ਚ ਜ਼ਮੀਨ ਐਕਵਾਇਰ 'ਚ ਬੇਨਿਯਮੀਆਂ ਨੂੰ ਲੈ ਕੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਬੰਧ 'ਚ ਕੀਤੀ ਗਈ। ਜ਼ਮੀਨ ਐਕਵਾਇਰ ਦੇ ਇਸ ਮਾਮਲੇ 'ਚ ਕਈ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨਾਲ ਲਗਭਗ 1,500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ।

ਇਹ ਵੀ ਪੜ੍ਹੋ- 9ਵੀਂ ਵਾਰ CM ਬਣਦੇ ਹੀ ਨਿਤੀਸ਼ ਨੇ ਤੋੜੇ ਰਿਕਾਰਡ, ਇੰਝ ਜਿੱਤਿਆ ਬਿਹਾਰ ਦੀ ਜਨਤਾ ਦਾ ਦਿਲ

ਏਜੰਸੀ ਨੇ ਹਰਿਆਣਾ ਪੁਲਸ ਦੀ ਇਕ ਐੱਫ.ਆਈ.ਆਰ. ਦੇ ਆਧਾਰ 'ਤੇ ਸਤੰਬਰ 2016 'ਚ ਜ਼ਮੀਨ ਘਪਲੇ 'ਚ ਪੀ.ਐੱਮ.ਐੱਲ.ਏ. ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੀ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News