ਈ.ਡੀ. ਨੇ ਮੋਈਨ ਕੁਰੈਸ਼ੀ ਧਨ ਸੋਧ ਮਾਮਲੇ ''ਚ ਕਾਰੋਬਾਰੀ ਸਤੀਸ਼ ਬਾਬੂ ਨੂੰ ਕੀਤਾ ਗ੍ਰਿਫਤਾਰ

7/27/2019 12:31:52 PM

ਨਵੀਂ ਦਿੱਲੀ— ਮੁਈਨ ਕੁਰੈਸ਼ੀ ਕੇਸ 'ਚ ਸਨਾ ਸਤੀਸ਼ ਬਾਬੂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗ੍ਰਿਫਤਾਰ ਕਰ ਲਿਆ ਹੈ। ਸਨਾ ਸਤੀਸ਼ ਬਾਬੂ ਨੇ ਸੀ.ਬੀ.ਆਈ. ਦੇ ਸਪੈਸ਼ਲ ਡਾਇਰੈਕਟਰ ਰਹੇ ਰਾਕੇਸ਼ ਅਸਥਾਨਾ 'ਤੇ 5 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ। ਇਸ ਕਾਰਨ ਸਾਬਕਾ ਸੀ.ਬੀ.ਆਈ. ਨਿਰਦੇਸ਼ਕ ਆਲੋਕ ਵਰਮਾ ਨੇ ਅਸਥਾਨਾ ਅਤੇ ਹੋਰ ਵਿਰੁੱਧ ਸ਼ਿਕਾਇਤ ਦਰਜ ਕੀਤੀ ਸੀ। ਸਤੀਸ਼ ਦੀ ਗ੍ਰਿਫਤਾਰੀ ਦਿੱਲੀ 'ਚ ਹੋਈ ਹੈ। ਰਾਕੇਸ਼ ਅਸਥਾਨਾ ਨੇ ਹਮੇਸ਼ਾ ਕਿਹਾ ਕਿ ਸਤੀਸ਼ ਮੋਈਨ ਕੁਰੈਸ਼ੀ ਦੇ ਭ੍ਰਿਸ਼ਟਾਚਾਰ ਦਾ ਹਿੱਸਾ ਸੀ। ਹੈਦਰਾਬਾਦ ਦੇ ਵਪਾਰੀ ਸਤੀਸ਼ 'ਤੇ ਮੋਈਨ ਕੁਰੈਸ਼ੀ ਤੋਂ 50 ਲੱਖ ਰੁਪਏ ਲੈਣ ਦਾ ਦੋਸ਼ ਹੈ। ਇਸ ਦਾ ਪ੍ਰਭਾਵੀ ਰੂਪ ਨਾਲ ਮਤਲਬ ਹੈ ਕਿ ਸੀ.ਵੀ.ਸੀ. ਅਤੇ ਪੀ.ਐੱਮ.ਓ. ਦੇ ਸਾਹਮਣੇ ਰਾਕੇਸ਼ ਅਸਥਾਨਾ ਵਲੋਂ ਦਾਇਰ ਸਾਰੀਆਂ ਸ਼ਿਕਾਇਤਾਂ ਅਸਲ ਸਨ ਅਤੇ ਸਾਬਕਾ ਡੀ.ਸੀ.ਬੀ.ਆਈ. ਆਲੋਕ ਵਰਮਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਇਕਾਈ-3 ਉਸ ਨੂੰ ਇਕ ਫਰਜ਼ੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸਾਉਣਾ ਚਾਹੁੰਦੇ ਸਨ।

ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ 15 ਅਕਤੂਬਰ ਨੂੰ ਸਤੀਸ਼ ਬਾਬੂ ਤੋਂ 2 ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਰਾਕੇਸ਼ ਅਸਥਾਨਾ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਸੀ। ਦੋਸ਼ ਹੈ ਕਿ ਮਾਸ ਕਾਰੋਬਾਰੀ ਮੋਈਨ ਕੁਰੈਸ਼ੀ ਦੇ ਮਾਮਲੇ ਨੂੰ ਰਫਾ-ਦਫਾ ਕਰਨ ਲਈ 2 ਵਿਚੋਲਿਆਂ ਮਨੋਜ ਪ੍ਰਸਾਦ ਅਤੇ ਸੋਮੇਸ਼ ਪ੍ਰਸਾਦ ਰਾਹੀਂ 2 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ। ਇਸ ਮਾਮਲੇ 'ਚ ਮਨੋਜ ਪ੍ਰਸਾਦ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ 2018 'ਚ ਕੋਰਟ ਤੋਂ ਉਸ ਨੂੰ ਜ਼ਮਾਨਤ ਮਿਲ ਗਈ ਸੀ।


DIsha

Edited By DIsha