ED ਨੇ ਚੌਥੇ ਦਿਨ 12 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਰਾਹੁਲ ਗਾਂਧੀ ਨੂੰ ਛੱਡਿਆ; ਮੰਗਲਵਾਰ ਫਿਰ ਬੁਲਾਇਆ

06/21/2022 2:49:23 AM

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ 'ਚ ਸੋਮਵਾਰ ਨੂੰ ਚੌਥੇ ਦਿਨ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਕਰੀਬ 12 ਘੰਟੇ ਪੁੱਛਗਿੱਛ ਕੀਤੀ। ਰਾਹੁਲ ਗਾਂਧੀ ਮੱਧ ਦਿੱਲੀ ਦੇ ਏ.ਪੀ.ਜੇ. ਅਬਦੁਲ ਕਲਾਮ ਰੋਡ ਸਥਿਤ ਈ.ਡੀ. ਹੈੱਡਕੁਆਰਟਰ ਤੋਂ ਦੁਪਹਿਰ ਕਰੀਬ 12:30 ਵਜੇ ਬਾਹਰ ਆਏ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ਜ਼ੈੱਡ ਪਲੱਸ ਸੁਰੱਖਿਆ ਨਾਲ ਸਵੇਰੇ 11 ਵਜੇ ਈ.ਡੀ. ਹੈੱਡਕੁਆਰਟਰ ਪੁੱਜੇ ਸਨ। ਧਿਆਨ ਯੋਗ ਹੈ ਕਿ 19 ਜੂਨ ਨੂੰ ਰਾਹੁਲ ਗਾਂਧੀ ਦਾ 52ਵਾਂ ਜਨਮ ਦਿਨ ਸੀ।

ਇਹ ਵੀ ਪੜ੍ਹੋ : 20 ਬਿੱਲੀਆਂ ਨੇ ਮਿਲ ਕੇ ਖਾ ਲਿਆ ਮਾਲਕਣ ਦਾ ਅੱਧਾ ਸਰੀਰ, 2 ਹਫ਼ਤੇ ਇਸੇ ਤਰ੍ਹਾਂ ਭਰਦੀਆਂ ਰਹੀਆਂ ਪੇਟ

ਪਿਛਲੇ ਹਫਤੇ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਲਗਾਤਾਰ 3 ਦਿਨ ਤੇ ਫਿਰ ਸੋਮਵਾਰ ਨੂੰ ਈ.ਡੀ. ਦੇ ਅਧਿਕਾਰੀਆਂ ਨੇ ਰਾਹੁਲ ਤੋਂ ਪੁੱਛਗਿੱਛ ਕੀਤੀ। 52 ਸਾਲਾ ਰਾਹੁਲ ਗਾਂਧੀ ਤੋਂ ਹੁਣ ਤੱਕ 40 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਤਹਿਤ ਉਨ੍ਹਾਂ ਦਾ ਬਿਆਨ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਦੁਬਾਰਾ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣਾ ਸੀ ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਈ.ਡੀ. ਦੇ ਜਾਂਚ ਅਧਿਕਾਰੀ ਨੂੰ ਪੱਤਰ ਲਿਖ ਕੇ ਸ਼ੁੱਕਰਵਾਰ (17 ਜੂਨ) ਨੂੰ ਹੋਣ ਵਾਲੀ ਪੁੱਛਗਿੱਛ ਤੋਂ ਛੋਟ ਦੇਣ ਦੀ ਬੇਨਤੀ ਕੀਤੀ ਸੀ ਕਿਉਂਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਬੀਮਾਰ ਸਨ। ਈ.ਡੀ. ਨੇ ਉਨ੍ਹਾਂ ਦੀ ਬੇਨਤੀ ਸਵੀਕਾਰ ਕਰ ਲਈ ਸੀ ਅਤੇ ਉਸ ਨੂੰ 20 ਜੂਨ ਨੂੰ ਪੇਸ਼ ਹੋਣ ਲਈ ਕਿਹਾ ਸੀ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਉਣ ਪਿੱਛੇ ਇਹ ਹੈ ਖਾਸ ਕਾਰਨ, ਜਾਣੋ ਕੀ ਹੈ ਸਾਲ 2022 ਦੀ ਥੀਮ?

ਮੰਨਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਨੂੰ ਯੰਗ ਇੰਡੀਅਨ ਦੀ ਸਥਾਪਨਾ, ਐਸੋਸੀਏਟਿਡ ਜਰਨਲਜ਼ ਲਿਮਟਿਡ (ਏ.ਜੇ.ਐੱਲ.) ਨੂੰ ਨੈਸ਼ਨਲ ਹੈਰਾਲਡ ਅਤੇ ਕਾਂਗਰਸ ਦੇ ਕਰਜ਼ਿਆਂ ਨੂੰ ਚਲਾਉਣ ਅਤੇ ਮੀਡੀਆ ਸੰਸਥਾ ਦੇ ਅੰਦਰ ਫੰਡਾਂ ਦੇ ਤਬਾਦਲੇ ਨਾਲ ਸਬੰਧਿਤ ਸਵਾਲ ਪੁੱਛੇ ਗਏ ਸਨ। ‘ਯੰਗ ਇੰਡੀਅਨ’ ਦੇ ਪ੍ਰਮੋਟਰਾਂ ਅਤੇ ਸ਼ੇਅਰਧਾਰਕਾਂ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਕੁਝ ਹੋਰ ਕਾਂਗਰਸੀ ਆਗੂ ਸ਼ਾਮਲ ਹਨ। ਕਾਂਗਰਸ ਨੇ ਈ.ਡੀ. ਦੀ ਇਸ ਕਾਰਵਾਈ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵਿਰੋਧੀ ਨੇਤਾਵਾਂ ਵਿਰੁੱਧ ਬਦਲਾਖੋਰੀ ਦੀ ਰਾਜਨੀਤੀ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਹਾਈ ਕੋਰਟਾਂ ਦੇ ਮੁੱਖ ਜੱਜਾਂ ਦੀ ਹੋਈ ਨਿਯੁਕਤੀ, ਹੁਣ ਜੱਜਾਂ ਦੇ ਖਾਲੀ ਅਹੁਦੇ ਵੀ ਭਰੇ ਜਾਣ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News