ED ਨੂੰ ਮਿਲੀ ਕ੍ਰਿਸ਼ਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ
Monday, May 25, 2020 - 12:41 AM (IST)
ਨਵੀਂ ਦਿੱਲੀ (ਏ.ਐੱਨ.ਆਈ.) : ਦਿੱਲੀ ਦੀ ਇਕ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਅਗਸਤਾ ਵੈਟਸਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਘੋਟਾਲੇ ਦੇ ਸਬੰਧ 'ਚ ਇਥੇ ਤਿਹਾੜ ਜੇਲ 'ਚ ਬੰਦ ਵਿਚੌਲੇ ਕ੍ਰਿਸ਼ਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਪੁਲਸੱਤਿਆ ਪ੍ਰਮਾਚਲਾ ਨੇ ਈ. ਡੀ. ਨੂੰ ਜੇਲ ਕੰਪਲੈਕਸ 'ਚ 25 ਅਤੇ 26 ਮਈ ਨੂੰ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਸ਼ਨੀਵਾਰ ਨੂੰ ਇਜਾਜ਼ਤ ਦਿੱਤੀ।
ਈ. ਡੀ. ਦੇ ਵਿਸ਼ੇਸ਼ ਪਬਲਿਕ ਪ੍ਰਾਸੀਕਿਊਸ਼ਨ ਐੱਨ. ਕੇ. ਮੱਤਾ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ਦੌਰਾਨ ਦਲੀਲ ਦਿੱਤੀ ਕਿ ਮਾਮਲੇ 'ਚ ਚੱਲ ਰਹੀ ਜਾਂਚ ਦੇ ਸਬੰਧ 'ਚ ਦੋਸ਼ੀ ਤੋਂ ਕੁਝ ਦਸਤਾਵੇਜਾਂ ਨੂੰ ਲੈ ਕੇ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ।