ED ਨੇ TRS ਸੰਸਦ ਮੈਂਬਰ, ਮਧੁਕਾਨ ਸਮੂਹ ਦੀ 80 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਕੁਰਕ

Monday, Oct 17, 2022 - 06:18 PM (IST)

ED ਨੇ TRS ਸੰਸਦ ਮੈਂਬਰ, ਮਧੁਕਾਨ ਸਮੂਹ ਦੀ 80 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਕੁਰਕ

ਹੈਦਰਾਬਾਦ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐੱਸ.) ਦੇ ਲੋਕ ਸਭਾ ਮੈਂਬਰ ਐੱਨ. ਨਾਗੇਸ਼ਵਰ ਰਾਓ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ 80.65 ਕਰੋੜ ਰੁਪਏ ਮੁੱਲ ਦੀ ਅਚੱਲ ਜਾਇਦਾਦ ਅਤੇ ਹੋਰ ਜਾਇਦਾਦ ਅਸਥਾਈ ਰੂਪ ਨਾਲ ਕੁਰਕ ਕੀਤੀ ਹੈ। ਈ.ਡੀ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਇਹ ਮਾਮਲਾ ਮਨੀ ਲਾਂਡਰਿੰਗ ਰੋਕਥਾਮ ਐਕਟ, 2002 ਦੇ ਪ੍ਰਬੰਧਾਂ ਦੇ ਅਧੀਨ ਰਾਂਚੀ ਐਕਸਪ੍ਰੈੱਸ ਵੇਅ ਲਿਮਟਿਡ, ਮਧੁਕਾਨ ਪ੍ਰਾਜੈਕਟਸ ਲਿਮਟਿਡ ਅਤੇ ਇਸ ਦੇ ਡਾਇਰੈਕਟਰ ਅਤੇ ਪ੍ਰਮੋਟਰਾਂ ਨਾਲ ਸੰਬੰਧਤ ਹੈ। ਨਾਗੇਸ਼ਵਰ ਰਾਓ ਮਧੁਕਾਨ ਸਮੂਹ ਦੀ ਕੰਪਨੀ ਦੇ ਪ੍ਰਮੋਟਰ ਅਤੇ ਡਾਇਰੈਕਟਰ ਹਨ ਅਤੇ ਉਨ੍ਹਾਂ ਨੇ ਉਸ ਬੈਂਕ ਕਰਜ਼ੇ ਦੀ ਨਿੱਜੀ ਗਾਰੰਟੀ ਲਈ ਸੀ, ਜਿਸ ਨੂੰ ਰਾਂਚੀ ਐਕਸਪ੍ਰੈੱਸ ਲਿਮਟਿਡ ਵਲੋਂ ਨਹੀਂ ਚੁਕਾਇਆ ਗਿਆ। 

ਇਹ ਵੀ ਪੜ੍ਹੋ : NGT ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ 35 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਦਿੱਤਾ ਨਿਰਦੇਸ਼

ਈ.ਡੀ. ਨੇ ਹੈਦਰਾਬਾਦ, ਖੰਮਮ ਅਤੇ ਪ੍ਰਕਾਸ਼ਮ ਜ਼ਿਲ੍ਹਿਆਂ 'ਚ 67.08 ਕਰੋੜ ਰੁਪਏ ਮੁੱਲ ਦੀ ਜਾਇਦਾਦ ਤੋਂ ਇਲਾਵਾ ਮਧੁਕਾਨ ਪ੍ਰਾਜੈਕਟਸ ਲਿਮਟਿਡ, ਮਧੁਕਾਨ ਗ੍ਰੇਨਾਈਟਸ ਲਿਮਟਿਡ ਅਤੇ ਮਧੁਕਾਨ ਸਮੂਹ ਦੀ ਹੋਰ ਕੰਪਨੀ 'ਚ ਨਾਗੇਸ਼ਵਰ ਰਾਓ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਅੰਸ਼ਧਾਰਿਤਾ ਸਮੇਤ 13.57 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਇਸ ਤਰ੍ਹਾਂ ਕੁੱਲ 80.65 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਜੁਲਾਈ 2022 'ਚ ਈ.ਡੀ. ਨੇ ਮਧੁਕਾਨ ਸਮੂਹ ਨਾਲ ਜੁੜੀ ਅਤੇ ਟੀ.ਆਰ.ਐੱਸ. ਸੰਸਦ ਮੈਂਬਰ ਸਮੂਹ ਦੇ ਡਾਇਰੈਕਟਰਾਂ ਅਤੇ ਪ੍ਰਮੋਟਰਾਂ ਨਾਲ ਸੰਬੰਧਤ 73.74 ਕਰੋੜ ਰੁਪਏ ਮੁੱਲ ਦੀ 105 ਅਚੱਲ ਜਾਇਦਾਦ ਕੁਰਕ ਕੀਤੀਆਂ ਸਨ। ਈ.ਡੀ. ਨੇ ਰਾਂਚੀ ਐਕਸਪ੍ਰੈੱਸ ਲਿਮਟਿਡ ਵਲੋਂ ਲਏ ਗਏ ਬੈਂਕ ਕਰਜ਼ੇ ਤੋਂ 361.29 ਕਰੋੜ ਰੁਪਏ ਦੀ ਹੇਰਾਫੇਰੀ ਹੋਣ ਦਾ ਪਤਾ ਲਾਇਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News