ਸੱਟੇਬਾਜ਼ੀ ਐਪ ਰਾਹੀਂ 400 ਕਰੋੜ ਰੁਪਏ ਦੀ ਧੋਖਾਧੜੀ, ਚਾਰ ਲੋਕਾਂ ਨੂੰ ਗ੍ਰਿਫ਼ਤਾਰ

Friday, Aug 16, 2024 - 04:29 PM (IST)

ਸੱਟੇਬਾਜ਼ੀ ਐਪ ਰਾਹੀਂ 400 ਕਰੋੜ ਰੁਪਏ ਦੀ ਧੋਖਾਧੜੀ, ਚਾਰ ਲੋਕਾਂ ਨੂੰ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਐਪਸ ਰਾਹੀਂ 400 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੇਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਮੁਤਾਬਕ ਚੀਨੀ ਨਾਗਰਿਕ ਕਥਿਤ ਤੌਰ 'ਤੇ ਕੁਝ ਭਾਰਤੀਆਂ ਨਾਲ ਮਿਲ ਕੇ ਇਸ ਐਪ ਨੂੰ ਚਲਾ ਰਹੇ ਸਨ। ਸੰਘੀ ਜਾਂਚ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਅਰੁਣ ਸਾਹੂ, ਆਲੋਕ ਸਾਹੂ, ਚੇਤਨ ਪ੍ਰਕਾਸ਼ ਅਤੇ ਜੋਸੇਫ ਸਟਾਲਿਨ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੀਆਂ ਧਾਰਾਵਾਂ ਤਹਿਤ ਹਿਰਾਸਤ 'ਚ ਲਿਆ ਗਿਆ ਹੈ। ਏਜੰਸੀ ਮੁਤਾਬਕ ਇਹ ਗ੍ਰਿਫ਼ਤਾਰੀਆਂ 'ਫੀਵਿਨ' ਨਾਂ ਦੀ ਐਪ ਨਾਲ ਜੁੜੇ ਮਾਮਲੇ 'ਚ ਕੀਤੀਆਂ ਗਈਆਂ ਹਨ। ਐਪ ਰਾਹੀਂ ਵੱਡੀ ਗਿਣਤੀ 'ਚ ਆਨਲਾਈਨ ਗੇਮਰ ਨਾਲ ਧੋਖਾਧੜੀ ਅਤੇ ਸਾਜਿਸ਼ ਰਚਣ ਲਈ ਕੁਝ ਲੋਕਾਂ ਖ਼ਿਲਾਫ਼ ਕੋਲਕਾਤਾ ਦੇ ਕੋਸੀਪੁਰ ਥਾਣੇ 'ਚ ਦਰਜ ਐੱਫ.ਆਈ.ਆਰ. ਦੇ ਸੰਬੰਧ 'ਚ ਮਨੀ ਲਾਂਡਰਿੰਗ ਦਾ ਇਹ ਮਾਮਲਾ ਸਾਹਮਣੇ ਆਇਆ ਹੈ।

ਬਿਆਨ ਅਨੁਸਾਰ,''ਫੀਵਿਨ ਐਪ ਧੋਖਾਧੜੀ ਨਾਲ 400 ਕਰੋੜ ਰੁਪਏ ਦੀ ਰਾਸ਼ੀ ਜੁਟਾਈ ਗਈ ਅਤੇ ਉਸ ਤੋਂ ਬਾਅਦ ਚੀਨੀ ਨਾਗਰਿਕਾਂ ਦੇ ਨਾਂ 'ਤੇ 8 ਬਾਈਨੈਂਸ (ਗਲੋਬਲ ਕ੍ਰਿਪਟੋ ਐਕਸਚੇਂਜ) ਵਾਲੇਟ 'ਚ ਜਮ੍ਹਾ ਕਰਵਾ ਦਿੱਤੀ ਗਈ।'' ਬਿਆਨ 'ਚ ਦੱਸਿਆ ਗਿਆ ਕਿ 'ਆਈਪੀ ਲੌਗ' ਨੂੰ ਖੰਗਾਲਣ 'ਤੇ ਇਹ ਖ਼ੁਲਾਸਾ ਹੋਇਆ ਕਿ ਇਹ ਐਪ ਚੀਨ ਤੋਂ ਸੰਚਾਲਿਤ ਕੀਤੇ ਜਾ ਰਹੇ ਸਨ। ਈ.ਡੀ. ਨੇ ਦੱਸਿਆ,''ਚੀਨੀ ਨਾਗਰਿਕ ਟੈਲੀਗ੍ਰਾਮ 'ਤੇ ਕੁਝ ਵਿਸ਼ੇਸ਼ ਸਮੂਹਾਂ ਦੇ ਮਾਧਿਅਮ ਨਾਲ ਇਨ੍ਹਾਂ ਚਾਰਾਂ ਦੋਸ਼ੀਆਂ ਨਾਲ ਸੰਪਰਕ ਕਰ ਕੇ ਨਿਰਦੇਸ਼ ਦਿੰਦੇ ਸਨ।'' ਏਜੰਸੀ ਨੇ ਦੱਸਿਆ ਕਿ ਕਿਉਂਕਿ ਫੀਵਿਨ ਐਪ ਰਾਹੀਂ ਧੋਖਾਧੜੀ ਘਪਲੇ 'ਚ ਇਨ੍ਹਾਂ ਚਾਰੇ ਦੋਸ਼ੀਆਂ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਇਨ੍ਹਾਂ ਨੂੰ ਮਨੀ ਲਾਂਡਰਿੰਗ ਦੇ ਅਪਰਾਧ 'ਚ ਸ਼ਾਮਲ ਪਾਇਆ ਗਿਆ, ਇਸ ਲਈ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਈ.ਡੀ. ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਗਿਆ ਪਰ ਕੋਲਕਾਤਾ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਨੇ ਚਾਰਾਂ ਨੂੰ 14 ਦਿਨਾਂ ਦੀ ਈ.ਡੀ. ਦੀ ਹਿਰਾਸਤ 'ਚ ਭੇਜ ਦਿੱਤਾ। ਈ.ਡੀ. ਨੇ ਦੱਸਿਆ ਕਿ ਜਾਂਚ 'ਚ ਪਾਇਆ ਗਿਆ ਕਿ ਚੀਨੀ ਨਾਗਰਿਕ ਭਾਰਤੀ ਨਾਗਰਿਕਾਂ ਦੀ ਮਦਦ ਅਤੇ ਸਮਰਥਨ ਨਾਲ ਇਹ ਐਪ ਚਲਾ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News