ਦਿੱਲੀ ਆਬਕਾਰੀ ਨੀਤੀ : ਈ.ਡੀ. ਨੇ ਕਾਰੋਬਾਰੀ ਅਮਿਤ ਅਰੋੜਾ ਨੂੰ ਕੀਤਾ ਗ੍ਰਿਫ਼ਤਾਰ
Wednesday, Nov 30, 2022 - 10:30 AM (IST)
ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਆਪਣੀ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ 'ਚ ਇਕ ਹੋਰ ਕਾਰੋਬਾਰੀ ਅਮਿਤ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਰੋੜਾ ਗੁਰੂਗ੍ਰਾਮ ਸਥਿਤ 'ਬਡੀ ਰਿਟੇਲ ਪ੍ਰਾਈਵੇਟ ਲਿਮਟਿਡ' ਦੇ ਡਾਇਰੈਕਟਰ ਹਨ। ਮਾਮਲੇ 'ਚ ਈ.ਡੀ. ਵਲੋਂ ਇਹ 6ਵੀਂ ਗ੍ਰਿਫ਼ਤਾਰੀ ਹੈ। ਸੂਤਰਾਂ ਅਨੁਸਾਰ, ਅਰੋੜਾ ਨੂੰ ਮੰਗਲਵਾਰ ਰਾਤ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੀਆਂ ਅਪਰਾਧਕ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਚੂਹੇ ਨੂੰ ਬੇਰਹਿਮੀ ਨਾਲ ਮਾਰਨ ਦੇ ਮਾਮਲੇ 'ਚ FIR ਦਰਜ, ਪੋਸਟਮਾਰਟਮ ਰਿਪੋਰਟ ਦੀ ਉਡੀਕ
ਉਨ੍ਹਾਂ ਦੱਸਿਆ ਕਿ ਅਰੋੜਾ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿੱਥੇ ਜਾੰਚ ਏਜੰਸੀ ਉਨ੍ਹਾਂ ਦੀ ਹਿਰਾਸਤ ਲਈ ਅਪੀਲ ਕਰੇਗੀ। ਈ.ਡੀ. ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਸੀ। ਸੀ.ਬੀ.ਆਈ. ਨੇ ਮਾਮਲੇ 'ਚ ਹਾਲ ਹੀ 'ਚ ਦਾਇਰ ਦੋਸ਼ ਪੱਤਰ 'ਚ ਦਾਅਵਾ ਕੀਤਾ ਹੈ ਕਿ ਅਮਿਤ ਅਰੋੜਾ ਅਤੇ 2 ਹੋਰ ਦੋਸ਼ੀ ਦਿਨੇਸ਼ ਅਰੋੜਾ ਅਤੇ ਅਰਜੁਨ ਪਾਂਡੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਕਰੀਬੀ ਸਹਿਯੋਗੀ ਹਨ ਅਤੇ ਉਹ ਦੋਸ਼ੀ ਲੋਕ ਸੇਵਕਾਂ ਲਈ ਸ਼ਰਾਬ ਲਾਇਸੈਂਸ ਧਾਰੀਆਂ ਤੋਂ ਜੁਟਾਏ ਗਏ ਪੈਸੇ ਦੇ ਗੈਰ-ਕਾਨੂੰਨੀ ਵਿੱਤੀ ਪ੍ਰਬੰਧਨ ਅਤੇ ਹੇਰਾ-ਫੇਰੀ ਕਰਨ 'ਚ ਸਰਗਰਮ ਰੂਪ ਨਾਲ ਸ਼ਾਮਲ ਸਨ।'' ਈ.ਡੀ. ਨੇ ਪਿਛਲੇ ਹਫ਼ਤੇ ਇਸ ਮਾਮਲੇ 'ਚ ਆਪਣਾ ਪਹਿਲਾ ਦੋਸ਼ ਪੱਤਰ (ਇਸਤਗਾਸਾ ਪੱਖ ਸ਼ਿਕਾਇਤ) ਵੀ ਦਾਇਰ ਕੀਤੀ ਸੀ, ਜਿਸ 'ਚ ਗ੍ਰਿਫ਼ਤਾਰ ਵਪਾਰੀ ਸਮੀਰ ਮਹੇਂਦਰੂ ਅਤੇ ਕੁਝ ਇਕਾਈਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ