ਚੰਦਰਯਾਨ-2 ਦੇ ਪ੍ਰਚਾਰ ਨਾਲ ਆਰਥਿਕ ਮੰਦੀ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ : ਮਮਤਾ

09/06/2019 6:30:42 PM

ਕੋਲਕਾਤਾ— ਭਾਰਤ ਪੁਲਾੜ ਵਿਗਿਆਨ ਦੁਨੀਆ 'ਚ ਇਤਿਹਾਸ ਰਚਣ ਵਾਲਾ ਹੈ। 'ਚੰਦਰਯਾਨ-2' ਚੰਨ ਦੀ ਸਤਿਹ 'ਤੇ ਸਾਫ਼ਟ ਲੈਂਡਿੰਗ ਕਰਨ ਵਾਲਾ ਹੈ। ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਚੰਨ 'ਤੇ ਚੰਦਰਯਾਨ-2 ਉਤਾਰਨ ਵਾਲਾ ਚੌਥਾ ਦੇ ਬਣਨ ਜਾ ਰਿਹਾ ਹੈ। ਵਿਗਿਆਨੀਆਂ ਦੇ ਨਾਲ-ਨਾਲ ਪੂਰਾ ਦੇਸ਼ ਇਸ ਇਤਿਹਾਸਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਪਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇਸ਼ ਦੇ ਮੂਨ ਮਿਸ਼ਨ ਨੂੰ ਸਿਆਸਤ 'ਚ ਘਸੀਟ ਰਹੀ ਹੈ। ਮਮਤਾ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਦੇਸ਼ ਦੀ ਮੰਦੀ ਅਰਥ ਵਿਵਸਥਾ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ 'ਚੰਦਰਯਾਨ-2' ਦਾ ਇਸਤੇਮਾਲ ਕਰ ਰਹੀ ਹੈ। ਚੰਦਰਮਾ 'ਤੇ 'ਚੰਦਰਯਾਨ-2' ਦੀ ਲੈਂਡਿੰਗ ਤੋਂ ਕੁਝ ਸਮੇਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਮਮਤਾ ਬੈਨਰਜੀ ਨੇ ਆਪਣੇ ਇਕ ਭਾਸ਼ਣ 'ਚ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਚੰਦਰਯਾਨ-2 ਮਿਸ਼ਨ ਦਾ ਪ੍ਰਚਾਰ ਕੁਝ ਇਸ ਤਰ੍ਹਾਂ ਕਰ ਰਹੀ ਹੈ, ਜਿਵੇਂ ਕਿ ਇਸ ਤੋਂ ਪਹਿਲਾਂ ਭਾਰਤ ਨੇ ਕਿਸੇ ਸਪੇਸ ਮਿਸ਼ਨ ਦਾ ਸੰਚਾਲਨ ਨਾ ਕੀਤਾ ਹੋਵੇ। ਮਮਤਾ ਨੇ ਕਿਹਾ ਕਿ ਦੇਸ਼ 'ਚ ਪੈਦਾ ਆਰਥਿਕ ਸੰਕਟ ਨੂੰ ਲੁਕਾਉਣ ਲਈ ਕੇਂਦਰ ਸਰਕਾਰ 'ਚੰਦਰਯਾਨ-2' ਦੀ ਮੁਹਿੰਮ ਦੀ ਵਰਤੋਂ ਕਰ ਰਹੀ ਹੈ।

ਸ਼ੁੱਕਰਵਾਰ ਨੂੰ ਕੋਲਕਾਤਾ ਸਥਿਤ ਰਾਜ ਵਿਧਾਨ ਸਭਾ 'ਚ ਆਪਣੇ ਸੰਬੋਧਨ ਦੌਰਾਨ ਮਮਤਾ ਨੇ ਕਿਹਾ ਕਿ ਕੇਂਦਰ ਸਰਕਾਰ 'ਚੰਦਰਯਾਨ-2' ਮਿਸ਼ਨ ਦਾ ਪ੍ਰਚਾਰ ਇਸ ਤਰ੍ਹਾਂ ਕਰ ਰਹੀ ਹੈ, ਜਿਵੇਂ ਕਿ ਦੇਸ਼ 'ਚ ਪਹਿਲੀ ਵਾਰ ਚੰਦਰਯਾਨ ਲਾਂਚ ਹੋਇਆ ਹੋਵੇ ਅਤੇ ਨਰਿੰਦਰ ਮੋਦੀ ਦੇ ਸਰਕਾਰ 'ਚ ਆਉਣ ਤੋਂ ਪਹਿਲਾਂ ਅਜਿਹੇ ਮਿਸ਼ਨ ਕਦੇ ਵੀ ਸ਼ੁਰੂ ਨਾ ਹੋਏ ਹੋਣ। ਅਸਲ ਮਾਮਲੇ 'ਚ 'ਚੰਦਰਯਾਨ-2' ਇਕ ਅਜਿਹਾ ਮਿਸ਼ਨ ਹੈ, ਜਿਸ ਦੀ ਵਰਤੋਂ ਦੇਸ਼ 'ਚ ਚੱਲ ਰਹੀ ਆਰਥਿਕ ਬਦਹਾਲੀ ਦੀਆਂ ਖਬਰਾਂ ਨੂੰ ਲੁਕਾਉਣ ਲਈ ਕੀਤਾ ਜਾ ਰਿਹਾ ਹੈ। ਆਈ.ਐੱਨ.ਐਕਸ. ਮੀਡੀਆ ਭ੍ਰਿਸ਼ਾਟਾਚਾਰ ਕੇਸ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਗ੍ਰਿਫਤਾਰੀ ਅਤੇ ਜੇਲ ਜਾਣ 'ਤੇ ਮਮਤਾ ਨੇ ਕਿਹਾ ਕਿ ਇਸ ਮਾਮਲੇ 'ਚ ਕਾਨੂੰਨ ਆਪਣਾ ਕੰਮ ਕਰੇਗਾ ਪਰ ਭਾਜਪਾ ਸਰਕਾਰ ਨੂੰ ਉਨ੍ਹਾਂ ਦੇ ਪ੍ਰਤੀ ਕੁਝ ਤਾਂ ਸਨਮਾਨ ਦਿਖਾਉਣਾ ਚਾਹੀਦਾ ਸੀ।

ਦੱਸਣਯੋਗ ਹੈ ਕਿ ਚੰਦਰਯਾਨ-2 ਦੇ ਚੰਨ ਦੀ ਸਤਿਹ 'ਤੇ ਉਤਰ ਕੇ ਇਤਿਹਾਸ ਬਣਾਉਣ 'ਚ ਹੁਣ ਕੁਝ ਹੀ ਘੰਟੇ ਬਾਕੀ ਹਨ। ਵਿਗਿਆਨੀਆਂ ਨਾਲ ਸਾਰਿਆਂ ਦੀਆਂ ਨਜ਼ਰਾਂ ਇਸ ਇਤਿਹਾਸਕ ਪਲ ਨੂੰ ਦੇਖਣ ਲਈ ਬੇਤਾਬ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਰਿਸ਼ਮੇ ਦੇ ਸਾਕਸ਼ੀ ਬਣਨ ਅਤੇ ਇਸ ਖਾਸ ਪਲ ਦੇ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''130 ਕਰੋੜ ਦੇਸ਼ ਵਾਸੀ ਇਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।'' ਉਨ੍ਹਾਂ ਨੇ ਕਿਹਾ,''ਕੁਝ ਹੀ ਘੰਟਿਆਂ 'ਚ ਚੰਦਰਯਾਨ-2 ਚੰਨ 'ਤੇ ਦੱਖਣੀ ਧਰੁਵ ਨੂੰ ਛੂਹੇਗਾ। ਭਾਰਤ ਅਤੇ ਪੂਰੀ ਦੁਨੀਆ ਇਨ੍ਹਾਂ ਵਿਗਿਆਨੀਆਂ ਦਾ ਕਰਿਸ਼ਮਾ ਦੇਖੇਗੀ।''


DIsha

Content Editor

Related News