ਕੋਰੋਨਾ ਤੋਂ ਬਚਾਅ ਦੇ ਨਾਲ ਪੜਾਅਵਾਰ ਢੰਗ ਨਾਲ ਤੇਜ਼ ਕੀਤੀਆਂ ਜਾਣ ਆਰਥਿਕ ਗਤੀਵਿਧੀਆਂ

05/10/2020 8:42:54 PM

ਨਵੀਂ ਦਿੱਲੀ (ਯੂ.ਐਨ.ਆਈ.) : ਕੇਂਦਰੀ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਐਤਵਾਰ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਅਤੇ ਸਿਹਤ ਸਕੱਤਰ ਦੇ ਨਾਲ ਵੀਡੀਓ ਕਾਨਫ੍ਰੈਂਸ ਨਾਲ ਬੈਠਕ ਕੀਤੀ। ਮੁੱਖ ਸਕੱਤਰਾਂ ਨੇ ਆਪਣੇ-ਆਪਣੇ ਸੂਬਿਆਂ 'ਚ ਕੋਰੋਨਾ ਪ੍ਰਭਾਵਿਤ ਦੀ ਸਥਿਤੀ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੋਰੋਨਾ ਤੋਂ ਬਚਾਅ ਜ਼ਰੂਰੀ ਹੈ ਪਰ ਆਰਥਿਕ ਗਤੀਵਿਧੀਆਂ 'ਚ ਵੀ ਪੜਾਅਵਾਰ ਤਰੀਕੇ ਨਾਲ ਤੇਜ਼ੀ ਲਿਆਉਣੀ ਚਾਹੀਦੀ ਹੈ।

ਬੈਠਕ 'ਚ ਵਿਸ਼ੇਸ਼ ਤੌਰ 'ਤੇ ਦੱਸਿਆ ਗਿਆ ਕਿ ਰੇਲਵੇ ਨੇ ਵੱਖ-ਵੱਖ ਸੂਬਿਆਂ 'ਚ ਫਸੇ ਲੋਕਾਂ ਦੀ ਘਰ ਵਾਪਸੀ ਲਈ 350 ਮਜ਼ਦੂਰ ਵਿਸ਼ੇਸ਼ ਟਰੇਨ ਚਲਾਈ ਹੈ ਜਿਨ੍ਹਾਂ 'ਚੋਂ ਹੁਣ ਤਕ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਜਾਇਆ ਗਿਆ ਹੈ। ਕੈਬਨਿਟ ਸਕੱਤਰ ਨੇ ਸੂਬਿਆਂ ਨੂੰ ਬੇਨਤੀ ਕੀਤੀ ਕਿ ਉਹ ਅਤੇ ਜ਼ਿਆਦਾ ਮਜ਼ਦੂਰ ਵਿਸ਼ੇਸ਼ ਟਰੇਨ ਚਲਾਉਣ ਲਈ ਰੇਲਵੇ ਨਾਲ ਸਹਿਯੋਗ ਕਰਨ। ਵੰਦੇ ਭਾਰਤ ਮਿਸ਼ਨ ਤਹਿਤ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਸਵਦੇਸ਼ ਲਿਆਉਣ 'ਚ ਸੂਬਿਆਂ ਦੇ ਸਹਿਯੋਗ 'ਤੇ ਵੀ ਚਰਚਾ ਕੀਤੀ ਗਈ। ਕੈਬਨਿਟ ਸਕੱਤਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਆਵਾਜਾਈ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੋਣੀ ਚਾਹੀਦੀ ਅਤੇ ਸਾਰੇ ਕੋਰੋਨਾ ਯੋਧਿਆਂ ਦੀ ਸੁਰੱਖਿਆ ਲਈ ਵਪਾਰਕ ਕਦਮ ਚੁੱਕਣੇ ਚਾਹੀਦੇ ਹਨ।


Karan Kumar

Content Editor

Related News