ਚੋਣ ਕਮਿਸ਼ਨ ਨੇ ਦੋ ਹੋਰ ਮਾਮਲਿਆਂ ''ਚ ਪੀ.ਐੱਮ. ਮੋਦੀ ਨੂੰ ਦਿੱਤੀ ਕਲੀਨ ਚਿੱਟ

05/07/2019 12:42:15 AM

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੋ ਹੋਰ ਮਾਮਲਿਆਂ 'ਚ ਕਲੀਨ ਚਿੱਟ ਦਿੱਤੀ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ ਮੋਦੀ ਨੇ 23 ਅਪ੍ਰੈਲ ਨੂੰ ਅਹਿਮਦਾਬਾਦ 'ਚ ਰੋਡ ਸ਼ੋਅ ਕੀਤਾ। ਸੂਤਰਾਂ ਮੁਤਾਬਕ ਕਮਿਸ਼ਨ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਮੋਦੀ ਨੇ ਆਦਰਸ਼ ਚੋਣ ਜ਼ਾਬਤਾ ਤੇ ਚੋਣ ਕਾਨੂੰਨ ਦਾ ਕੋਈ ਉਲੰਘਣ ਨਹੀਂ ਕੀਤਾ।

ਸੂਤਰਾਂ ਨੇ ਦੱਸਿਆ ਕਿ ਕਮਿਸਨ ਨੇ ਮੋਦੀ ਨੂੰ ਕਰਨਾਟਕ ਦੇ ਚਿੱਤਰਦੁਰਗ 'ਚ 9 ਅਪ੍ਰੈਲ ਨੂੰ ਉਨ੍ਹਾਂ ਵੱਲੋਂ ਦਿੱਤੇ ਗਏ ਭਾਸ਼ਣ ਦੇ ਸਿਲਸਿਲੇ 'ਚ ਵੀ ਪਾਕ ਸਾਫ ਕਰਾਰ ਦਿੱਤਾ। ਚਿੱਤਰਦੁਰਗ 'ਚ ਉਨ੍ਹਾਂ ਨੇ ਆਪਣੇ ਚੋਣ ਭਾਸ਼ਣ 'ਚ ਨਵੇਂ ਵੋਟਰਾਂ ਤੋਂ ਆਪਣਾ ਵੋਟ ਬਾਲਾਕੋਟ ਹਵਾਈ ਹਮਲੇ ਦੇ ਨਾਇਕਾਂ ਨੂੰ ਸਮਰਪਿਤ ਕਰਨ ਦਾ ਕਥਿਤ ਰੂਪ ਨਾਸ ਸੱਦਾ ਦਿੱਤਾ ਸੀ। ਉਸੇ ਦਿਨ ਉਨ੍ਹਾਂ ਨੇ ਮਹਾਰਾਸ਼ਟਰ 'ਚ ਲਾਤੂਰ ਜ਼ਿਲੇ ਦੇ ਓਸਾ 'ਚ ਵੀ ਅਜਿਹੀ ਹੀ ਅਪੀਲ ਕੀਤੀ ਸੀ। ਕਮਿਸ਼ਨ ਨੇ ਇਸ ਮਾਮਲੇ 'ਚ ਵੀ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਸੀ ਪਰ ਚੋਣ ਕਮਿਸ਼ਨਾਂ 'ਚੋਂ ਇਕ ਇਸ ਮਾਮਲੇ 'ਚ ਅਸਹਿਮਤੀ ਜ਼ਾਹਿਰ ਕੀਤੀ ਸੀ। ਉਂਝ ਕਮਿਸ਼ਨ ਨੇ ਹੁਣ ਤਕ ਆਪਣੇ ਫੈਸਲੇ ਨੂੰ ਜਨਤਕ ਨਹੀਂ ਕੀਤਾ ਹੈ ਰਕ ਇਨ੍ਹਾਂ ਦੋਹਾਂ ਫੈਸਲਿਆਂ ਨਾਲ ਮੋਦੀ ਨੂੰ ਹੁਣ ਤਕ 8 ਮਾਮਲਿਆਂ 'ਚ ਕਲੀਨ ਚਿੱਟ ਮਿਲ ਚੁੱਕੀ ਹੈ।


Related News