Gas ਸਬਸਿਡੀ ਚੈੱਕ ਕਰਨ ਦਾ ਆਸਾਨ ਤਰੀਕਾ, ਨਹੀਂ ਲਾਉਣੇ ਪੈਣਗੇ ਦਫਤਰਾਂ ਦੇ ਚੱਕਰ
Wednesday, May 21, 2025 - 03:09 PM (IST)

ਵੈੱਬ ਡੈਸਕ : ਭਾਰਤ ਸਰਕਾਰ ਵੱਲੋਂ ਘਰੇਲੂ LPG ਗੈਸ ਸਿਲੰਡਰ ਉੱਤੇ ਦਿੱਤੀ ਜਾਂਦੀ ਸਬਸਿਡੀ ਦੀ ਰਕਮ ਸਿੱਧੀ ਲਾਭਪਾਤਰੀ (DBT) ਸਕੀਮ ਤਹਿਤ ਗ੍ਰਾਹਕ ਦੇ ਬੈਂਕ ਖਾਤੇ ਵਿੱਚ ਆਉਂਦੀ ਹੈ। ਕਈ ਵਾਰੀ ਲੋਕਾਂ ਨੂੰ ਨਹੀਂ ਪਤਾ ਲਗਦਾ ਕਿ ਉਨ੍ਹਾਂ ਨੂੰ ਸਬਸਿਡੀ ਮਿਲੀ ਕਿ ਨਹੀਂ। ਇਸ ਦੌਰਾਨ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਆਸਾਨ ਤਰੀਕਾ ਜਿਸ ਨਾਲ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਇਹ ਜਾਣਕਾਰੀ ਲੈ ਸਕਦੇ ਹੋ।
ਸਬਸਿਡੀ ਚੈੱਕ ਕਰਨ ਦਾ ਤਰੀਕਾ:
ਭਾਰਤ ਗੈਸ ਗ੍ਰਾਹਕਾਂ ਲਈ:
ਭਾਰਤ ਗੈਸ ਦੀ ਆਧਿਕਾਰਿਕ ਵੈੱਬਸਾਈਟ 'ਤੇ ਜਾਓ।
ਆਪਣੇ ID ਨਾਲ ਲੌਗਿਨ ਕਰੋ ਜਾਂ ਨਵਾਂ ਖਾਤਾ ਬਣਾਓ।
“View Cylinder Booking History / Subsidy Status” 'ਤੇ ਕਲਿੱਕ ਕਰੋ।
ਇੱਥੇ ਤੁਹਾਨੂੰ ਹਰੇਕ ਬੁਕਿੰਗ ਦੀ ਜਾਣਕਾਰੀ ਅਤੇ ਸਬਸਿਡੀ ਮਿਲੀ ਜਾਂ ਨਹੀਂ – ਇਹ ਵੇਖਾਈ ਦੇਵੇਗਾ।
ਇਡੇਨ/HP ਗੈਸ ਗ੍ਰਾਹਕਾਂ ਲਈ:
HP Gas: https://myhpgas.in
Indane Gas: https://cx.indianoil.in
ਉਪਰੋਕਤ ਵੈੱਬਸਾਈਟ 'ਤੇ ਜਾ ਕੇ ਆਪਣੇ LPG ID ਜਾਂ ਰਜਿਸਟਰਡ ਮੋਬਾਈਲ ਨੰਬਰ ਨਾਲ ਲਾਗਿਨ ਕਰੋ ਅਤੇ Subsidy Status ਜਾਂ Booking History ਦੇ ਵਿਭਾਗ 'ਚ ਜਾਂਚ ਕਰੋ।
ਟੋਲ ਫਰੀ ਨੰਬਰ ਰਾਹੀਂ ਵੀ ਮਿਲ ਸਕਦੀ ਹੈ ਜਾਣਕਾਰੀ:
ਭਾਰਤ ਗੈਸ: 1800-22-4344
HP ਗੈਸ: 1906 ਜਾਂ 1800-2333-555
Indane: 1800-2333-555
ਇਸ ਦੌਰਾਨ ਗਾਹਕਾਂ ਲਈ ਧਿਆਨ ਰੱਖਣ ਯੋਗ ਹੈ ਕਿ ਤੁਹਾਡਾ ਗੈਸ ਕਨੈਕਸ਼ਨ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ। ਬੈਂਕ ਖਾਤਾ ਵੀ ਆਧਾਰ ਨਾਲ ਜੁੜਿਆ ਹੋਣਾ ਲਾਜ਼ਮੀ ਹੈ, ਨਹੀਂ ਤਾਂ ਸਬਸਿਡੀ ਰੋਕੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e