ਹੁਣ ਵਾਰ-ਵਾਰ Luggage ਚੈਕ-ਇਨ ਦਾ ਝੰਜਟ ਖ਼ਤਮ ! ਵਾਰਾਣਸੀ ਏਅਰਪੋਰਟ ''ਤੇ ''ਈਜ਼ੀ ਕਨੈਕਟ'' ਸੇਵਾ ਸ਼ੁਰੂ

Friday, Jun 26, 2026 - 02:44 PM (IST)

ਹੁਣ ਵਾਰ-ਵਾਰ Luggage ਚੈਕ-ਇਨ ਦਾ ਝੰਜਟ ਖ਼ਤਮ ! ਵਾਰਾਣਸੀ ਏਅਰਪੋਰਟ ''ਤੇ ''ਈਜ਼ੀ ਕਨੈਕਟ'' ਸੇਵਾ ਸ਼ੁਰੂ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦਾ ਵਾਰਾਣਸੀ ਸ਼ਹਿਰ ਹੁਣ ਕੌਮਾਂਤਰੀ ਹਵਾਈ ਯਾਤਰਾ ਲਈ ਇਕ ਨਵੇਂ ਗਲੋਬਲ ਗੇਟਵੇ ਵਜੋਂ ਉੱਭਰ ਰਿਹਾ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਨੇ ਵੀਰਵਾਰ ਨੂੰ ਬਾਬਤਪੁਰ ਹਵਾਈ ਅੱਡੇ ’ਤੇ ਏਅਰ ਇੰਡੀਆ ਦੀ ‘ਈਜ਼ੀ ਕਨੈਕਟ’ ਸੇਵਾ ਦੀ ਸ਼ੁਰੂਆਤ ਕੀਤੀ। ਇਸ ਨਵੀਂ ਵਿਵਸਥਾ ਤਹਿਤ ਵਾਰਾਣਸੀ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਹੁਣ ਦਿੱਲੀ ਵਰਗੇ ਹੱਬ ਏਅਰਪੋਰਟ ’ਤੇ ਆਪਣਾ ਸਾਮਾਨ ਮੁੜ ਚੈੱਕ-ਇਨ ਕਰਵਾਉਣਾ ਜਾਂ ਇਮੀਗ੍ਰੇਸ਼ਨ ਪ੍ਰਕਿਰਿਆ ਵਿਚੋਂ ਨਹੀਂ ਲੰਘਣਾ ਪਵੇਗਾ। ਯਾਤਰੀ ਵਾਰਾਣਸੀ ਵਿਚ ਹੀ ਚੈੱਕ-ਇਨ ਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਸਕਣਗੇ ਅਤੇ ਦਿੱਲੀ ਪਹੁੰਚ ਕੇ ਸਿੱਧੇ ਟ੍ਰਾਂਜ਼ਿਟ ਯਾਤਰੀ ਵਜੋਂ ਕੌਮਾਂਤਰੀ ਫਲਾਈਟ ਵਿਚ ਸਵਾਰ ਹੋ ਸਕਣਗੇ।

ਮੰਤਰੀ ਨੇ ਦੱਸਿਆ ਕਿ ਇਹ ‘ਹੱਬ ਐਂਡ ਸਪੋਕ’ ਮਾਡਲ ’ਤੇ ਆਧਾਰਤ ਸੇਵਾ ਹੈ, ਜਿਸ ਵਿਚ ਦਿੱਲੀ ਤੇ ਮੁੰਬਈ ਵਰਗੇ ਵੱਡੇ ਹਵਾਈ ਅੱਡੇ ਹੱਬ ਦੀ ਭੂਮਿਕਾ ਨਿਭਾਉਣਗੇ, ਜਦੋਂਕਿ ਵਾਰਾਣਸੀ ਵਰਗੇ ਸ਼ਹਿਰ ਸਪੋਕ ਵਜੋਂ ਕੌਮਾਂਤਰੀ ਨੈੱਟਵਰਕ ਨਾਲ ਜੁੜਨਗੇ। ਅਗਲੇ 6 ਹਫ਼ਤਿਆਂ ਵਿਚ 6 ਹੋਰ ਸ਼ਹਿਰਾਂ ਨੂੰ ਇਸ ਸਹੂਲਤ ਨਾਲ ਜੋੜਨ ਦੀ ਯੋਜਨਾ ਹੈ। 

ਇਹ ਵੀ ਪੜ੍ਹੋ- ਕੈਨੇਡਾ ਪੁਲਸ ਨੇ ਜਾਰੀ ਕੀਤੀਆਂ 15 ਪੰਜਾਬੀਆਂ ਦੀਆਂ ਤਸਵੀਰਾਂ ! ਵੱਡੇ-ਵੱਡੇ ਕਾਰਿਆਂ ਮਗਰੋਂ ਹੋ ਰਹੀ ਭਾਲ

ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਂਪਬੈਲ ਵਿਲਸਨ ਨੇ ਕਿਹਾ ਕਿ ਈਜ਼ੀ ਕਨੈਕਟ ਸੇਵਾ ਨਾਲ ਛੋਟੇ ਸ਼ਹਿਰਾਂ ਦੇ ਕੌਮਾਂਤਰੀ ਯਾਤਰੀਆਂ ਨੂੰ ਵੱਡੇ ਹਵਾਈ ਅੱਡਿਆਂ ’ਤੇ ਹੋਣ ਵਾਲੀਆਂ ਵਾਧੂ ਫੌਰਮੈਲਟੀਆਂ ਤੇ ਮੁਸ਼ਕਲਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਅੰਮ੍ਰਿਤਸਰ, ਅਹਿਮਦਾਬਾਦ, ਵਡੋਦਰਾ, ਕੋਚੀ, ਚੇਨਈ ਤੇ ਵਿਸ਼ਾਖਾਪਟਨਮ ਤੋਂ ਵੀ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ।

ਇਸ ਨਵੀਂ ਸਰਵਿਸ ਤਹਿਤ ਫਲਾਈਟ ਨੰਬਰ ਏ.ਆਈ. 1111 ਰੋਜ਼ਾਨਾ ਸਵੇਰੇ ਵਾਰਾਣਸੀ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਦਿੱਲੀ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ 4 ਘੰਟਿਆਂ ਦੇ ਅੰਦਰ ਲੰਡਨ, ਜਿਊਰਿਖ, ਰੋਮ, ਫਰੈਂਕਫਰਟ, ਵਿਆਨਾ, ਮਿਲਾਨ, ਸਿੰਗਾਪੁਰ, ਬੈਂਕਾਕ, ਦੁਬਈ ਤੇ ਕਾਠਮੰਡੂ ਸਮੇਤ 17 ਕੌਮਾਂਤਰੀ ਟਿਕਾਣਿਆਂ ਲਈ ਕਨੈਕਟਿੰਗ ਫਲਾਈਟਾਂ ਦੀ ਸਹੂਲਤ ਮਿਲੇਗੀ।

ਸ਼ਹਿਰੀ ਹਵਾਬਾਜ਼ੀ ਸਕੱਤਰ ਸਮੀਰ ਕੁਮਾਰ ਨੇ ਕਿਹਾ ਕਿ ਇਹ ਸਿਰਫ਼ ਇਕ ਨਵੀਂ ਸੇਵਾ ਨਹੀਂ ਹੈ, ਸਗੋਂ ਭਾਰਤੀ ਹਵਾਬਾਜ਼ੀ ਖੇਤਰ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ, ਜਿਸ ਨਾਲ ਵਾਰਾਣਸੀ ਸਿੱਧਾ ਗਲੋਬਲ ਹਵਾਈ ਸੰਪਰਕ ਨੈੱਟਵਰਕ ਦਾ ਹਿੱਸਾ ਬਣ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News