ਪੂਰਬੀ ਲੱਦਾਖ ਵਿਵਾਦ : ਭਾਰਤ ਛੇਤੀ ਹੀ ਅਗਲੇ ਦੌਰ ਦੀ ਫ਼ੌਜੀ ਗੱਲਬਾਤ ਨੂੰ ਲੈ ਕੇ ਆਸਵੰਦ

Friday, Jun 03, 2022 - 09:57 AM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਪੂਰਬੀ ਲੱਦਾਖ 'ਚ ਬਾਕੀ ਮੁੱਦਿਆਂ ਦੇ ਹੱਲ ਲਈ ਚੀਨ ਨਾਲ ਜਲਦ ਹੀ ਅਗਲੇ ਦੌਰ ਦੀ ਫ਼ੌਜ ਵਾਰਤਾ ਨੂੰ ਲੈ ਕੇ ਆਸਵੰਦ ਹਨ। ਵਿਦੇਸ਼ ਮੰਤਰਾਲਾ (ਐੱਮ.ਈ.ਏ.) ਦੇ ਬੁਲਾਰੇ ਅਰਿੰਦਮ ਬਾਗਚੀ ਦੀ ਟਿੱਪਣੀ ਦੋਹਾਂ ਪੱਖਾਂ ਦਰਮਿਆਨ ਸਰਹੱਦੀ ਗਤੀਰੋਧ 'ਤੇ ਡਿਪਲੋਮੈਟ ਵਾਰਤਾ ਦੇ 2 ਦਿਨਾਂ ਬਾਅਦ ਆਈ ਹੈ। ਬਾਗਚੀ ਨੇ ਕਿਹਾ,''ਮੈਨੂੰ ਇਸ ਸਮੇਂ ਕਿਸੇ ਵਿਸ਼ੇਸ਼ ਤਾਰੀਖ਼ ਦੀ ਜਾਣਕਾਰੀ ਨਹੀਂ ਹੈ, ਜਿਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰ ਸਕਦਾ ਹਾਂ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇਸ ਮੁੱਦੇ 'ਤੇ ਜਲਦ ਤੋਂ ਜਲਦ ਕਮਾਂਡਰ ਪੱਧਰੀ ਬੈਠਕ ਨੂੰ ਲੈ ਕੇ ਆਸਵੰਦ ਹਾਂ।''

ਇਹ ਵੀ ਪੜ੍ਹੋ : ਭਾਜਪਾ 'ਚ ਸ਼ਾਮਲ ਹੋਏ ਕਾਂਗਰਸ ਦੇ ਸਾਬਕਾ ਨੇਤਾ ਹਾਰਦਿਕ ਪਟੇਲ

ਮੰਗਲਵਾਰ ਨੂੰ ਡਿਪਲੋਮੈਟ ਵਾਰਤਾ ਦੌਰਾਨ ਭਾਰਤ ਅਤੇ ਚੀਨ ਨੂੰ ਪੂਰਬੀ ਲੱਦਾਖ 'ਚ ਗਤੀਰੋਧ ਵਾਲੇ ਸਾਰੇ ਬਿੰਦੂਆਂ ਤੋਂ ਫ਼ੌਜੀਆਂ ਦੀ ਪੂਰੀ ਤਰ੍ਹਾਂ ਵਾਪਸੀ ਦੇ ਸੰਬੰਧ 'ਚ ਜਲਦ ਹੀ ਸੀਨੀਅਰ ਕਮਾਂਡਰਾਂ ਦੀ ਅਗਲੇ ਦੌਰ ਦੀ ਬੈਠਕ ਆਯੋਜਿਤ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ ਸੀ। ਦੱਸਣਯੋਗ ਹੈ ਕਿ ਗਤੀਰੋਧ 2020 ਦੇ ਮਈ ਦੀ ਸ਼ੁਰੂਆਤ 'ਚ ਸ਼ੁਰੂ ਹੋਇਆ। ਫ਼ੌਜ ਵਾਰਤਾ ਦੇ ਨਤੀਜੇ ਵਜੋਂ, ਦੋਹਾਂ ਪੱਖਾਂ ਨੇ ਪਿਛਲੇ ਸਾਲ ਪੈਂਗੋਂਗ ਝੀਲ ਦੇ ਉੱਤਰ ਅਤੇ ਦੱਖਣੀ ਤੱਟ 'ਤੇ ਅਕੇ ਗੋਗਰਾ ਖੇਤਰ 'ਚ ਫ਼ੌਜੀਆਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਕੀਤੀ। ਭਾਰਤ ਲਗਾਤਾਰ ਇਸ ਗੱਲ 'ਤੇ ਕਾਇਮ ਰਿਹਾ ਹੈ ਕਿ ਐੱਲ.ਏ.ਸੀ. 'ਤੇ ਸ਼ਾਂਤੀ ਦੋ-ਪੱਖੀ ਸੰਬੰਧਾਂ ਦੇ ਵਿਕਾਸ ਲਈ ਮਹੱਤਵਪੂਰਨ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News