ਅਮਰ ਹੋਵੇਗਾ ਗਲਵਾਨ ''ਚ ਸ਼ਹੀਦ ਹੋਏ 20 ਫੌਜੀਆਂ ਦਾ ਨਾਮ, ਯਾਦ ''ਚ ਬਣਿਆ ''ਵਾਰ ਮੈਮੋਰੀਅਲ''

10/03/2020 1:59:11 PM

ਨੈਸ਼ਨਲ ਡੈਸਕ- ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਝੜਪ 'ਚ ਸ਼ਹੀਦ ਹੋਏ 20 ਭਾਰਤੀ ਫੌਜ ਕਰਮੀਆਂ ਦੇ ਨਾਂ ਹਮੇਸ਼ਾ ਲਈ ਅਮਰ ਹੋ ਗਏ ਹਨ। ਪੂਰਬੀ ਲੱਦਾਖ 'ਚ ਸ਼ਹੀਦ ਯੋਧਿਆਂ ਲਈ ਯੁੱਧ ਸਮਾਰਕ ਬਣਾਇਆ ਗਿਆ ਹੈ, ਜਿਸ 'ਚ 20 ਜਵਾਨਾਂ ਦੇ ਨਾਂ ਲਿਖੇ ਗਏ ਹਨ। ਇਹ ਸਮਾਰਕ ਕੇ.ਐੱਮ.-120 ਪੋਸਟ ਕੋਲ ਯੂਨਿਟ ਲੇਵਲ 'ਤੇ ਬਣਾਇਆ ਗਿਆ ਹੈ। ਇਹ ਲੱਦਾਖ ਦੇ ਦੁਰਬੁਕ-ਸ਼ਯੋਕ-ਦੌਲਤ ਬੇਗ ਓਲਡੀ ਦੀ ਸਟ੍ਰੇਟਿਜਿਕ ਰੋਡ 'ਤੇ ਸਥਿਤ ਹੈ, ਜਿਸ 'ਤੇ 20 ਫੌਜੀਆਂ ਦੇ ਨਾਂ ਲਿਖੇ ਹਨ। ਪਿਛਲੇ 5 ਦਹਾਕਿਆਂ 'ਚ ਹੋਏ ਸਭ ਤੋਂ ਵੱਡੇ ਫੌਜ ਟਕਰਾਅ 'ਚ 15 ਜੂਨ ਦੀ ਰਾਤ ਗਲਵਾਨ ਘਾਟੀ 'ਚ ਚੀਨੀ ਅਤੇ ਭਾਰਤੀ ਫੌਜੀਆਂ ਦਰਮਿਆਨ ਹਿੰਸਕ ਝੜਪ ਹੋਈ ਸੀ।

PunjabKesariਝੜਪ 'ਚ 16ਵੀਂ ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਧਿਕਾਰੀ ਕਰਨਲ ਬੀ ਸੰਤੋਸ਼ ਬਾਬੂ ਸਮੇਤ ਹੋਰ ਫੌਜ ਕਰਮੀ ਸ਼ਹੀਦ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਪੂਰਬੀ ਲੱਦਾਖ 'ਚ ਸਰਹੱਦ 'ਤੇ ਤਣਾਅ ਵੱਧ ਗਿਆ ਅਤੇ ਭਾਰਤ ਨੇ ਇਸ ਨੂੰ ਚੀਨ ਵਲੋਂ ਸੋਚੀ-ਸਮਝੀ ਅਤੇ ਯੋਜਨਾਬੱਧ ਕਾਰਵਾਈ ਦੱਸਿਆ ਸੀ। ਗਲਵਾਨ ਘਾਟੀ 'ਚ ਪੈਟਰੋਲਿੰਗ ਪੁਆਇੰਟ 14 ਕੋਲ ਚੀਨ ਵਲੋਂ ਨਿਗਰਾਨੀ ਚੌਕੀ ਬਣਾਏ ਜਾਣ 'ਤੇ ਵਿਰੋਧ ਤੋਂ ਬਾਅਦ ਚੀਨੀ ਫੌਜੀਆਂ ਨੇ ਪੱਥਰਾਂ, ਨੁਕੀਲੇ ਹਥਿਆਰਾਂ, ਲੋਹੇ ਦੀਆਂ ਛੜਾਂ ਆਦਿ ਨਾਲ ਭਾਰਤੀ ਫੌਜੀਆਂ 'ਤੇ ਹਮਲਾ ਕੀਤਾ।


DIsha

Content Editor

Related News