ਜੰਮੂ-ਕਸ਼ਮੀਰ: ਕਟੜਾ ''ਚ ਤਿੰਨ ਦਿਨ ਬਾਅਦ ਮੁੜ ਆਇਆ ਭੂਚਾਲ, ਰਿਕਟਰ ਸਕੇਲ ''ਤੇ 3.4 ਰਹੀ ਤੀਬਰਤਾ
Monday, Feb 20, 2023 - 11:46 PM (IST)
ਨੈਸ਼ਨਲ ਡੈਸਕ: ਜੰਮੂ-ਕਸ਼ਮੀਰ ਦੇ ਕਟੜਾ ਇਲਾਕੇ ਵਿਚ ਸੋਮਵਾਰ ਰਾਤ 3.4 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਤੋਂ ਵੀ ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਗੁਜਰਾਤ ਦੇ ਸਾਬਕਾ ਰਾਜਪਾਲ ਓ.ਪੀ. ਕੋਹਲੀ ਦਾ ਦੇਹਾਂਤ, PM ਮੋਦੀ ਨਾ ਜਤਾਇਆ ਸੋਗ
ਕੌਮੀ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਭੂਚਾਲ ਰਾਤ 10.7 ਵਜੇ ਆਇਆ ਅਤੇ ਇਸ ਦੀ ਡੂੰਘਾਈ 25 ਕਿੱਲੋਮੀਟਰ ਸੀ। ਭੂਚਾਲ ਦਾ ਕੇਂਦਰ ਕਟੜਾ ਤੋਂ 89 ਕਿੱਲੋਮੀਟਰ ਪੂਰਬ 'ਚ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਰਿਆਸੀ ਅਤੇ ਡੋਡਾ ਜ਼ਿਲ੍ਹਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਟੜਾ ਵਿਚ 17 ਫ਼ਰਵਰੀ ਨੂੰ ਵੀ 3.6 ਤੀਬਰਤਾ ਦਾ ਭੂਚਾਲ ਆਇਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।