ਜੰਮੂ-ਕਸ਼ਮੀਰ 'ਚ 5.1 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਤੇਜ਼ ਝਟਕੇ
Monday, Jan 11, 2021 - 09:06 PM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਸੋਮਵਾਰ ਦੀ ਸ਼ਾਮ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜੰਮੂ ਕਸ਼ਮੀਰ ਦਾ ਕਿਸ਼ਤਵਾੜ ਜ਼ਿਲ੍ਹਾ ਸੀ। ਭੂਚਾਲ 7:32 ਮਿੰਟ 'ਤੇ ਆਇਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। ਮੌਜੂਦਾ ਜਾਣਕਾਰੀ ਮੁਤਾਬਕ, ਫਿਲਹਾਲ ਕਿਸੇ ਤਰ੍ਹਾਂ ਦੇ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ- ਪਾਰਕ 'ਚ ਬੈਠੇ ਨੌਜਵਾਨ ਦੇ ਸਿਰ 'ਚ ਹਥੌੜਾ ਮਾਰ ਕੀਤਾ ਕਤਲ
ਭੂਚਾਲ ਦੇ ਬਾਅਦ ਡੋਡਾ ਦੇ ਜ਼ਿਲ੍ਹਾ ਅਧਿਕਾਰੀ ਨੇ ਮੈਜਿਸਟਰੇਟ ਅਤੇ ਐੱਸ.ਐੱਚ.ਓ. ਨੂੰ ਨਿਰਦੇਸ਼ ਜਾਰੀ ਕੀਤੇ ਕਿ ਜੇਕਰ ਕਿਸੇ ਇਲਾਕੇ ਵਿੱਚ ਜਾਨ ਮਾਲ ਦਾ ਨੁਕਸਾਨ ਹੋਇਆ ਹੋਵੇ ਤਾਂ ਤੁਰੰਤ ਸੂਚਨਾ ਦਿਓ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਸੰਜਮ ਬਰਤਣ ਦੀ ਅਪੀਲ ਕੀਤੀ ਅਤੇ ਮੁਢਲੀ ਤੌਰ 'ਤੇ ਜ਼ਰੂਰੀ ਸਾਵਧਾਨੀ ਅਪਨਾਉਣ ਦੀ ਗੱਲ ਕਹੀ। ਕਿਸ਼ਤਵਾੜ ਅਤੇ ਊਧਮਪੁਰ ਜ਼ਿਲ੍ਹਿਆਂ ਵਿੱਚ ਲੋਕ ਭੂਚਾਲ ਦੌਰਾਨ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੇ ਮੈਦਾਨ ਵਿੱਚ ਨਿਕਲ ਆਏ।
ਇਹ ਵੀ ਪੜ੍ਹੋ- ਰੇਲ ਮੁਸਾਫਰਾਂ ਲਈ ਖੁਸ਼ਖ਼ਬਰੀ, ਰਿਸ਼ੀਕੇਸ਼-ਜੰਮੂ ਤਵੀ ਵਿਚਾਲੇ ਸ਼ੁਰੂ ਹੋਈ ਟ੍ਰੇਨ
ਦੱਸਿਆ ਜਾ ਰਿਹਾ ਹੈ ਕਿ ਜੰਮੂ ਡਵੀਜ਼ਨ ਦੇ ਉਧਮਪੁਰ, ਡੋਡਾ, ਕਿਸਤਵਾੜ, ਪੁੰਛ ਦੇ ਨਾਲ ਹੀ ਕਸ਼ਮੀਰ ਘਾਟੀ ਵਿੱਚ ਵੀ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਨ੍ਹਾਂ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉਨ੍ਹਾਂ ਵਿੱਚ, ਡੋਡਾ, ਕਿਸ਼ਤਵਾੜ, ਰਾਮਬਨ, ਉਧਮਪੁਰ, ਅਨੰਤਨਾਗ, ਕੁਲਗਾਮ, ਸ਼੍ਰੀਨਗਰ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।