ਦਿੱਲੀ ''ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ''ਤੇ ਤੀਬਰਤਾ 2.5

Tuesday, Nov 29, 2022 - 10:15 PM (IST)

ਦਿੱਲੀ ''ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ''ਤੇ ਤੀਬਰਤਾ 2.5

ਨੈਸ਼ਨਲ ਡੈਸਕ : ਰਾਜਧਾਨੀ ਦਿੱਲੀ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.5 ਮਾਪੀ ਗਈ ਹੈ। ਰਾਜਧਾਨੀ 'ਚ ਸਵੇਰੇ ਕਰੀਬ 9.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਜ਼ਮੀਨ ਦੇ ਪੰਜ ਕਿਲੋਮੀਟਰ ਅੰਦਰ ਸੀ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ : ਗੰਨ ਕਲਚਰ ਬਾਰੇ ਜਾਰੀ ਹੋਏ ਨਵੇਂ ਨਿਰਦੇਸ਼, ਗਾਇਕਾਂ 'ਤੇ ਕਾਰਵਾਈ ਬਾਰੇ ਵੀ ਕੀਤਾ ਗਿਆ ਸਪੱਸ਼ਟ

ਪਿਛਲੇ ਇਕ ਮਹੀਨੇ ਵਿਚ ਇਹ ਦੂਜੀ ਵਾਰ ਹੈ ਜਦੋਂ ਦਿੱਲੀ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News