ਇਕ ਵਾਰ ਫ਼ਿਰ ਕੰਬ ਗਈ ਧਰਤੀ ! ਭਾਰਤ ਦੇ ਇਸ ਇਲਾਕੇ 'ਚ ਵੀ ਮਹਿਸੂਸ ਹੋਏ ਝਟਕੇ
Thursday, Jul 17, 2025 - 05:11 PM (IST)

ਇੰਟਰਨੈਸ਼ਨਲ ਡੈਸਕ- 7.7 ਤੀਬਰਤਾ ਦੇ ਭੂਚਾਲ ਕਾਰਨ ਮਾਰਚ ਮਹੀਨੇ ਮਿਆਂਮਾਰ 'ਚ ਭਾਰੀ ਤਬਾਹੀ ਮਚੀ ਸੀ, ਜਿਸ ਨੂੰ ਹਾਲੇ ਲੋਕ ਭੁੱਲ ਨਹੀਂ ਸਕੇ ਕਿ ਇਸੇ ਦੌਰਾਨ ਹੁਣ ਇਕ ਵਾਰ ਫ਼ਿਰ ਤੋਂ ਮਿਆਂਮਾਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 1.24 ਵਜੇ 4.7 ਤੀਬਰਤਾ ਦਾ ਭੂਚਾਲ ਆ ਗਿਆ।
ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 4.7 ਰਹੀ ਤੇ ਇਸ ਦੀ ਡੂੰਘਾਈ ਧਰਤੀ ਦੀ ਸਤ੍ਹਾ ਤੋਂ 80 ਕਿਲੋਮੀਟਰ ਹੇਠਾਂ ਰਹੀ। ਮਿਆਂਮਾਰ ਤੋਂ ਇਲਾਵਾ ਭਾਰਤ ਦਾ ਮਨੀਪੁਰ ਸੂਬੇ 'ਚ ਵੀ ਇਸ ਦੇ ਝਟਕੇ ਮਹਿਸੂਸ ਹੋਏ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ- ਵਿਆਹ ਕਰਵਾਉਣ ਜਾ ਰਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ! ਹੁਣ ਮੌਕੇ 'ਤੇ ਹੀ..
ਜ਼ਿਕਰਯੋਗ ਹੈ ਕਿ 28 ਮਾਰਚ ਨੂੰ ਮਿਆਂਮਾਰ 'ਚ 7.7 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ, ਜਿਸ ਕਾਰਨ ਉੱਥੇ ਭਾਰੀ ਤਬਾਹੀ ਮਚੀ ਸੀ ਤੇ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਹਜ਼ਾਰਾਂ ਹੋਰ ਲੋਕ ਜ਼ਖ਼ਮੀ ਹੋ ਗਏ ਸਨ। ਇਸ ਭੂਚਾਲ ਕਾਰਨ ਦੇਸ਼ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਵੀ ਝੱਲਣਾ ਪਿਆ ਸੀ, ਜਿਸ ਕਾਰਨ ਹੁਣ ਭੂਚਾਲ ਦਾ ਨਾਂ ਸੁਣ ਕੇ ਵੀ ਲੋਕਾਂ ਦੇ ਮਨਾਂ 'ਚ ਦਹਿਸ਼ਤ ਛਾ ਜਾਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e