ਸ਼ਾਂਤੀ ਦੇ ਯਤਨ ਠੱਪ, ਰੂਸ ਨੇ ਯੂਕ੍ਰੇਨ ਦੇ 8ਵੇਂ ਇਲਾਕੇ ’ਚ ਲਾਈ ਸੰਨ੍ਹ

Thursday, Aug 28, 2025 - 12:46 PM (IST)

ਸ਼ਾਂਤੀ ਦੇ ਯਤਨ ਠੱਪ, ਰੂਸ ਨੇ ਯੂਕ੍ਰੇਨ ਦੇ 8ਵੇਂ ਇਲਾਕੇ ’ਚ ਲਾਈ ਸੰਨ੍ਹ

ਕੀਵ (ਭਾਸ਼ਾ)- ਅਮਰੀਕਾ ਦੀ ਅਗਵਾਈ ’ਚ ਚੱਲ ਰਹੇ ਸ਼ਾਂਤੀ ਯਤਨਾਂ ਦੇ ਠੱਪ ਹੋਣ ਵਿਚਕਾਰ ਰੂਸੀ ਫੌਜ ਯੂਕ੍ਰੇਨ ਦੇ ਇਕ ਹੋਰ ਨਵੇਂ ਇਲਾਕੇ ‘ਦਨੀਪ੍ਰੋਪੇਤ੍ਰੋਵਸਕ’ ਵਿਚ ਦਾਖਲ ਹੋ ਗਈ ਹੈ। ਇਸ ਦੇ ਨਾਲ ਹੀ ਇਹ ਯੂਕ੍ਰੇਨ ਵਿਚ 3 ਸਾਲਾਂ ਤੋਂ ਚੱਲੀ ਆ ਰਹੀ ਜੰਗ ਵਿਚ 8ਵਾਂ ਇਲਾਕਾ ਬਣ ਗਿਆ ਹੈ, ਜਿਸ ’ਤੇ ਰੂਸ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਸਥਾਨਕ ਫੌਜ ਦੇ ਬੁਲਾਰੇ ਵਿਕਟਰ ਤ੍ਰੇਹੁਬੋਵ ਨੇ ਦੱਸਿਆ ਕਿ ਕੁਝ ਰੂਸੀ ਸੈਨਿਕ ਨੋਵੋਹੇਰੋਹਿਵਕਾ ਅਤੇ ਜ਼ਾਪੋਰਿਜ਼ਕੇ ਪਿੰਡਾਂ ਵਿਚ ਦਾਖਲ ਹੋ ਗਏ ਹਨ। ਇਹ ਪਿੰਡ ਦਨੀਪ੍ਰੋਪੇਤ੍ਰੋਵਸਕ ਇਲਾਕੇ ਵਿਚ ਹਨ, ਜੋ ਕਿ ਪੂਰਬੀ ਯੂਕ੍ਰੇਨ ਦਾ ਪ੍ਰਮੁੱਖ ਉਦਯੋਗਿਕ ਕੇਂਦਰ ਹੈ, ਜੋ ਕਿ ਡੋਨੇਤਸਕ ਦੇ ਨਾਲ ਲੱਗਦਾ ਹੈ ਅਤੇ ਜਿੱਥੇ ਪਹਿਲਾਂ ਹੀ ਭਿਆਨਕ ਲੜਾਈ ਚੱਲ ਰਹੀ ਹੈ।

ਹਾਲਾਂਕਿ, ਰੂਸੀ ਰੱਖਿਆ ਮੰਤਰਾਲੇ ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਉਸ ਨੇ ਇਨ੍ਹਾਂ 2 ਪਿੰਡਾਂ ’ਤੇ ਕਬਜ਼ਾ ਕਰ ਲਿਆ ਹੈ ਪਰ ਤ੍ਰੇਹੁਬੋਵ ਅਨੁਸਾਰ ਰੂਸੀ ਫੌਜ ਨੇ ਨਾ ਤਾਂ ਬੈਰੀਕੇਡ ਲਾਏ ਹਨ ਅਤੇ ਨਾ ਹੀ ਕਿਲਾਬੰਦੀ ਕੀਤੀ ਹੈ ਅਤੇ ਲੜਾਈ ਅਜੇ ਵੀ ਜਾਰੀ ਹੈ।


author

cherry

Content Editor

Related News