ਲੇਜ਼ਰ ਹਥਿਆਰ ਦਾ ਸਫਲ ਪ੍ਰੀਖਣ ਭਾਰਤ ਦੀ ਇਕ ‘ਮਹੱਤਵਪੂਰਨ ਤਰੱਕੀ’ : ਚੀਨ

Tuesday, Aug 26, 2025 - 04:59 PM (IST)

ਲੇਜ਼ਰ ਹਥਿਆਰ ਦਾ ਸਫਲ ਪ੍ਰੀਖਣ ਭਾਰਤ ਦੀ ਇਕ ‘ਮਹੱਤਵਪੂਰਨ ਤਰੱਕੀ’ : ਚੀਨ

ਬੀਜਿੰਗ– ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ (ਆਈ. ਏ. ਡੀ. ਡਬਲਿਊ. ਐੱਸ.) ਦੇ ਭਾਰਤ ਦੇ ਸਫਲ ਪ੍ਰੀਖਣ, ਖਾਸ ਕਰ ਕੇ ਉੱਚ-ਸ਼ਕਤੀ ਵਾਲੇ ਲੇਜ਼ਰ-ਆਧਾਰਤ ਨਿਸ਼ਾਨਾਬੱਧ ਊਰਜਾ ਹਥਿਆਰ (ਡੀ. ਈ. ਡਬਲਿਊ.) ਦੇ ਸਫਲ ਪ੍ਰੀਖਣ ਦੀ ਇਕ ਚੀਨੀ ਫੌਜੀ ਮਾਹਿਰ ਨੇ ਸ਼ਲਾਘਾ ਕੀਤੀ ਅਤੇ ਕਿਹਾ ਹੈ ਕਿ ਇਸ ਨੂੰ ਇਕ ‘ਮਹੱਤਵਪੂਰਨ ਤਰੱਕੀ’ ਮੰਨਿਆ ਜਾਣਾ ਚਾਹੀਦਾ ਹੈ।

ਆਈ. ਏ. ਡੀ. ਡਬਲਿਊ. ਐੱਸ. ਇਕ ਬਹੁ-ਪੱਖੀ ਹਵਾਈ ਰੱਖਿਆ ਪ੍ਰਣਾਲੀ ਹੈ, ਜਿਸ ਵਿਚ ਸਵਦੇਸ਼ੀ ਤੌਰ ’ਤੇ ਵਿਕਸਤ ਤੇਜ਼ ਪ੍ਰਤੀਕਿਰਿਆ ਵਾਲੀਆਂ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ (ਕਿਊ. ਆਰ. ਐੱਸ. ਏ. ਐੱਮ.), ਬਹੁਤ ਛੋਟੀ ਦੂਰੀ ਵਾਲੀ ਹਵਾਈ ਰੱਖਿਆ ਪ੍ਰਣਾਲੀ (ਵੀ. ਐੱਸ. ਐੱਚ. ਓ. ਆਰ. ਏ. ਡੀ. ਐੱਸ.) ਮਿਜ਼ਾਈਲਾਂ ਅਤੇ ਇਕ ਉੱਚ-ਸ਼ਕਤੀ ਵਾਲਾ ਲੇਜ਼ਰ-ਆਧਾਰਤ ਨਿਸ਼ਾਨਾਬੱਧ ਊਰਜਾ ਹਥਿਆਰ (ਡੀ. ਈ. ਡਬਲਿਊ.) ਪ੍ਰਣਾਲੀ ਸ਼ਾਮਲ ਹੈ।

ਸਵਦੇਸ਼ੀ ਹਵਾਈ ਰੱਖਿਆ ਪ੍ਰਣਾਲੀ ਦਾ ਸ਼ਨੀਵਾਰ ਨੂੰ ਓਡਿਸ਼ਾ ’ਚ ਉਡਾਣ-ਪ੍ਰੀਖਣ ਕੀਤਾ ਗਿਆ। ਆਈ. ਏ. ਡੀ. ਡਬਲਿਊ. ਐੱਸ., ਖਾਸ ਕਰ ਕੇ ਡੀ. ਈ. ਡਬਲਿਊ. ਨੇ ਚੀਨੀ ਮਾਹਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਮਰੀਕਾ, ਰੂਸ, ਚੀਨ, ਬ੍ਰਿਟੇਨ, ਜਰਮਨੀ ਅਤੇ ਇਜ਼ਰਾਈਲ ਵਰਗੇ ਕੁਝ ਦੇਸ਼ਾਂ ਕੋਲ ਹੀ ਅਜਿਹੀ ਤਕਨੀਕ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News