ਅੰਡੇਮਾਨ ; ਇਕ ਵਾਰ ਫ਼ਿਰ ਕੰਬ ਗਈ ਧਰਤੀ ! 5.4 ਰਹੀ ਭੂਚਾਲ ਦੀ ਤੀਬਰਤਾ
Sunday, Nov 09, 2025 - 01:58 PM (IST)
ਨੈਸ਼ਨਲ ਡੈਸਕ- ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਧਰਤੀ ਦੇ ਹਿੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਨੈਸ਼ਨਲ ਸੈਂਟਰ ਫ਼ਾਰ ਸੀਸਮੋਲੌਜੀ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਭਾਰਤ ਦੇ ਅੰਡੇਮਾਨ ਸਾਗਰ ਨੇੜੇ ਭੂਚਾਲ ਦੇ ਝਟਕੇ ਲੱਗੇ ਹਨ। ਇਸ ਭੂਚਾਲ ਦੀ ਤੀਬਰਤਾ 5.4 ਦੱਸੀ ਗਈ ਹੈ, ਜਿਸ ਦੀ ਡੂੰਘਾਈ ਧਰਤੀ ਦੀ ਸਤ੍ਹਾ ਤੋਂ 90 ਕਿਲੋਮੀਟਰ ਹੇਠਾਂ ਰਿਹਾ।
NCS ਅਨੁਸਾਰ ਇਹ ਭੂਚਾਲ ਐਤਵਾਰ ਦੁਪਹਿਰ 12.06 ਵਜੇ ਦੇ ਕਰੀਬ ਆਇਆ, ਜਿਸ ਦੀ ਤੀਬਰਤਾ 5.4 ਰਹੀ। ਹਾਲਾਂਕਿ ਸਮੁੰਦਰ ਵਿਚਾਲੇ ਹੋਣ ਕਾਰਨ ਇਸ ਭੂਚਾਲ ਕਾਰਨ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਅ ਰਿਹਾ ਹੈ।

