ਗੁਜਰਾਤ ਤੇ ਮਹਾਰਾਸ਼ਟਰ ਵਿਚ ਲੱਗੇ ਭੂਚਾਲ ਦੇ ਝਟਕੇ

Sunday, Jan 20, 2019 - 09:06 PM (IST)

ਨਵੀਂ ਦਿੱਲੀ (ਏਜੰਸੀ)- ਗੁਜਰਾਤ ਅਤੇ ਮਹਾਰਾਸ਼ਟਰ ਵਿਚ ਐਤਵਾਰ ਨੂੰ ਭੂਚਾਲ ਦੇ ਝਟਕਿਆਂ ਨੇ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਭਰ ਦਿੱਤੀ। ਗੁਜਰਾਤ ਵਿਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 4.1 ਮਾਪੀ ਗਈ ਹੈ ਤਾਂ ਉਥੇ ਹੀ ਮਹਾਰਾਸ਼ਟਰ ਦੇ ਪਾਲਘਰ ਵਿਚ ਮਹਿਸੂਸ ਕੀਤੇ ਗਏ ਝਟਕਿਆਂ ਦੀ ਤੀਬਰਤੀ 3.6 ਮਾਪੀ ਗਈ। ਛੁੱਟੀ ਵਾਲੇ ਦਿਨ ਲੋਕ ਘਰਾਂ ਵਿਚ ਆਰਾਮ ਫਰਮਾ ਰਹੇ ਸਨ ਪਰ ਭੂਚਾਲ ਦੇ ਝਟਕਿਆਂ ਨੇ ਸਭ ਨੂੰ ਡਰਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿਚ 7 ਘੰਟੇ ਅੰਦਰ ਚਾਰ ਹਲਕੇ ਝਟਕੇ ਮਹਿਸੂਸ ਕੀਤੇ ਗਏ।

ਭੂਚਾਲ ਦੇ ਮਾਮਲੇ ਵਿਚ ਗੁਜਰਾਤ ਕਾਫੀ ਖਤਰਨਾਕ ਹੈ। ਦੇਸ਼ ਦੇ ਭੂਚਾਲ ਜ਼ੋਨ ਵਿਚ ਗੁਜਰਾਤ ਦਾ ਵੀ ਨਾਂ ਆਉਂਦਾ ਹੈ। ਵੈਸੇ ਤਾਂ ਉਥੇ ਭੂਚਾਲ ਆਉਣ ਦੀਆਂ ਘਟਨਾਵਾਂ ਕਈ ਸਾਲਾਂ ਵਿਚ ਇਕ ਵਾਰ ਹੁੰਦੀ ਹੈ ਪਰ ਸੂਬੇ ਵਿਚ ਜਦੋਂ ਵੀ ਭੂਚਾਲ ਆਏ ਹਨ ਉਨ੍ਹਾਂ ਦੀ ਤੀਬਰਤਾ ਕਾਫੀ ਹੁੰਦੀ ਹੈ। ਐਤਵਾਰ ਨੂੰ ਆਏ ਭੂਚਾਲ ਦੀ ਤੀਬਰਤਾ 4.1 ਮਾਪੀ ਗਈ, ਜਿਸ ਕਾਰਨ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। 


Sunny Mehra

Content Editor

Related News