ਸਿਖ਼ਰ ਦੁਪਹਿਰੇ ਕੰਬ ਗਿਆ ਪੰਜਾਬ ਦਾ ਗੁਆਂਢੀ ਸੂਬਾ ! 24 ਘੰਟਿਆਂ 'ਚ ਚੌਥੀ ਵਾਰ ਲੱਗੇ 'ਝਟਕੇ'
Saturday, Jun 06, 2026 - 01:37 PM (IST)
ਕਾਂਗੜਾ- ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਯਾਨੀ ਅੱਜ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਲੋਕ ਦਹਿਸ਼ਤ 'ਚ ਹਨ। ਭੂਚਾਲ ਦੇ ਝਟਕੇ ਦੁਪਹਿਰ 11.59 ਵਜੇ ਮਹਿਸੂਸ ਹੋਏ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਵੀ ਹਿਮਾਚਲ ਪ੍ਰਦੇਸ਼ 'ਚ ਭੂਚਾਲ ਦੇ ਝਟਕੇ ਮਹਿਸੂਸ ਹੋਏ ਸਨ। ਰਾਤ 10.04 ਵਜੇ ਆਏ 5 ਦੀ ਤੀਬਰਤਾ ਦੇ ਭੂਚਾਲ ਨਾਲ ਫਿਰ ਧਰਤੀ ਹਿਲੀ ਸੀ।

ਇਸ ਤੋਂ ਬਾਅਦ 11.04 ਵਜੇ 2.8 ਅਤੇ 11.52 ਵਜੇ 3 ਤੀਬਰਤਾ ਦਾ ਭੂਚਾਲ ਆਇਆ। ਤਿੰਨਾਂ ਦਾ ਕੇਂਦਰ ਚੰਬਾ ਜ਼ਿਲ੍ਹੇ ਹੀ ਰਿਹਾ। ਇਸ ਕਾਰਨ ਲੋਕ ਰਾਤ ਭਰ ਸੌਂ ਨਹੀਂ ਸਕੇ। ਭੂਚਾਲ ਦਾ ਪਹਿਲਾ ਝਟਕਾ ਕਾਫ਼ੀ ਤੇਜ਼ ਸੀ, ਜਿਸ ਕਾਰਨ ਕਈ ਥਾਂ ਨੁਕਸਾਨ ਵੀ ਹੋਇਆ। ਜ਼ਿਲ੍ਹਾ ਕਾਂਗੜਾ ਦੇ ਧਰਮਸ਼ਾਲਾ 'ਚ ਕਈ ਜਗ੍ਹਾ ਘਰਾਂ 'ਚ ਤਰੇੜਾਂ ਆਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
