ਹਰਿਆਣਾ ਦੇ ਇਤਿਹਾਸ ''ਚ ਮੀਲ ਦਾ ਪੱਥਰ ਸਾਬਤ ਹੋਵੇਗੀ ਈ-ਵਿਧਾਨ ਸਭਾ: CM ਖੱਟੜ

Monday, Aug 08, 2022 - 05:26 PM (IST)

ਹਰਿਆਣਾ ਦੇ ਇਤਿਹਾਸ ''ਚ ਮੀਲ ਦਾ ਪੱਥਰ ਸਾਬਤ ਹੋਵੇਗੀ ਈ-ਵਿਧਾਨ ਸਭਾ: CM ਖੱਟੜ

ਚੰਡੀਗੜ੍ਹ– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਈ-ਵਿਧਾਨ ਸਭਾ ਪ੍ਰਦੇਸ਼ ਦੇ ਇਤਿਹਾਸ ’ਚ ਮੀਲ ਦਾ ਪੱਥਰ ਸਾਬਤ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਦੀ ਅਪੀਲ ’ਤੇ ਹਰਿਆਣਾ ਸਰਕਾਰ ਹਰ ਖੇਤਰ ’ਚ ਡਿਜੀਟਲ ਤਕਨੀਕ ਦਾ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 2020 ’ਚ ਹਰਿਆਣਾ ਨੂੰ ਡਿਜੀਟਲ ਖੇਤਰ ’ਚ ਰਾਸ਼ਟਰਪਤੀ ਪੁਰਸਕਾਰ ਵੀ ਮਿਲਿਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਤੋਂ ਮਿਲੇ 150 ’ਚੋਂ 100 ਐਵਾਰਡ ਡਿਜੀਟਲ ਖੇਤਰ ’ਚ ਪ੍ਰਾਪਤ ਹੋਏ, ਇਹ ਪ੍ਰਦੇਸ਼ ਲਈ ਮਾਣ ਦੀ ਗੱਲ ਹੈ।

ਦਰਅਸਲ ਮੁੱਖ ਮੰਤਰੀ ਸੋਮਵਾਰ ਨੂੰ ਡਿਜੀਟਲ ਹਰਿਆਣਾ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਇਸ ਦੌਰਾਨ ਸਦਨ ਦੇ ਨੇਤਾ ਨੇ ਪਹਿਲੀ ਵਾਰ ਟੈਬਲੇਟ 'ਤੇ ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ ਦਾ ਰਸਮੀ ਉਦਘਾਟਨ ਕੀਤਾ। ਉਦਘਾਟਨੀ ਸੈਸ਼ਨ ਦੌਰਾਨ ਸਦਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਇਸ ਐਪਲੀਕੇਸ਼ਨ ਰਾਹੀਂ ਵਿਧਾਨ ਸਭਾ ਦੇ ਮੈਂਬਰ ਸਵਾਲ-ਜਵਾਬ, ਧਿਆਨ ਦੇਣ ਦੀ ਮੰਗ, ਵਿਧਾਨ ਸਭਾ ਦਾ ਆਡੀਓ ਅਤੇ ਵੀਡੀਓ ਦੇਖ ਸਕਦੇ ਹਨ। ਵਿਧਾਇਕ ਇਸ ਐਪਲੀਕੇਸ਼ਨ ਦੀ ਵਰਤੋਂ ਨਾ ਸਿਰਫ਼ ਮੋਬਾਈਲ ਫ਼ੋਨਾਂ 'ਤੇ ਸਗੋਂ ਕੰਪਿਊਟਰ 'ਤੇ ਵੀ ਕਰ ਸਕਦੇ ਹਨ। ਮੁੱਖ ਮੰਤਰੀ ਨੇ ਐਪਲੀਕੇਸ਼ਨ ਸ਼ੁਰੂ ਕਰਨ ’ਤੇ ਸਪੀਕਰ ਗਿਆਨਚੰਦ ਗੁਪਤਾ ਅਤੇ ਵਿਧਾਨ ਸਭਾ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ। 

ਮੁੱਖ ਮੰਤਰੀ ਨੇ ਕਿਹਾ ਕਿ ਐਪਲੀਕੇਸ਼ਨ ਸਿਰਫ ਵਿਧਾਇਕਾਂ ਲਈ ਬਣਾਈ ਗਈ ਹੈ। ਇਸ ਦਾ ਇਸਤੇਮਾਲ ਸਾਵਧਾਨੀਪੂਰਵਕ ਕਰੋ। ਸਾਰੇ ਵਿਧਾਇਕਾਂ ਨੂੰ ਪਹਿਲਾਂ ਇਕ ਹੀ ਪਾਸਵਰਡ ਦਿੱਤਾ ਜਾ ਰਿਹਾ ਹੈ ਪਰ ਬਾਅਦ ਵਿਚ ਸਾਰਿਆਂ ਨੂੰ ਆਪਣਾ ਗੁਪਤ ਪਾਸਵਰਡ ਬਣਾਉਣਾ ਪਵੇਗਾ। ਸਪੀਕਰ ਨੇ ਕਿਹਾ ਕਿ ਹਰਿਆਣਾ ਈ-ਵਿਧਾਨ ਸਭਾ ਦੇ ਗਠਨ ਨਾਲ ਇਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋਈ ਹੈ।


author

Tanu

Content Editor

Related News