ਹਿਸਾਰ ਤੋਂ ਲੋਕ ਸਭਾ ਚੋਣਾਂ ਲੜਾਂਗਾ: ਦੁਸ਼ਯੰਤ

04/17/2019 12:54:41 PM

ਹਿਸਾਰ- ਹਰਿਆਣਾ 'ਚ ਸਭ ਤੋਂ ਮੁਸ਼ਕਿਲ ਸੀਟ ਹਿਸਾਰ 'ਚ ਭਾਜਪਾ ਨੇ ਬ੍ਰਜੇਂਦਰ ਸਿੰਘ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ (ਜਜਪਾ) ਦੀ ਚਿੰਤਾ ਵੱਧ ਗਈ ਹੈ। ਹਿਸਾਰ ਤੋਂ ਨੈਨਾ ਚੌਟਾਲਾ ਉਮੀਦਵਾਰ ਹੋਵੇਗੀ ਦਾਂ ਖੁਦ ਦੁਸ਼ਯੰਤ ਦੋਬਾਰਾ ਮੈਦਾਨ 'ਚ ਉਤਰੇਗਾ, ਇਸ ਨੂੰ ਲੈ ਕੇ ਪਾਰਟੀ 'ਚ ਦੋ ਰਾਇ ਚੱਲ ਰਹੀਆਂ ਹਨ। ਇਸ ਲਈ ਕੋਈ ਆਖਰੀ ਫੈਸਲਾ ਨਹੀਂ ਹੋ ਰਿਹਾ ਹੈ। ਦੋ ਰਾਏ ਸਿਰਫ ਪਾਰਟੀ 'ਚ ਹੀ ਨਹੀਂ ਸਗੋਂ ਦੋ ਭਰਾਵਾਂ 'ਚ ਵੀ ਹੈ।

ਮੰਗਲਵਾਰ ਨੂੰ ਦਿਗਵਿਜੈ ਚੌਟਾਲਾ ਨੇ ਏਲਨਾਬਾਦ 'ਚ ਬਿਆਨ ਦਿੱਤਾ ਕਿ ਮੇਰੀ ਵਿਅਕਤੀਗਤ ਰੂਪ 'ਚ ਰਾਇ ਦੁਸ਼ਯੰਤ ਨੂੰ ਹਿਸਾਰ ਤੋਂ ਲੋਕ ਸਭਾ ਨਹੀਂ ਸਗੋਂ ਵਿਧਾਨ ਸਭਾ ਚੋਣ ਲੜਨੀ ਚਾਹੀਦੀ ਹੈ, ਕਿਉਂਕਿ ਉਹ ਪਾਰਟੀ ਦੇ ਸੀ. ਐੱਮ. ਅਹੁਦੇ ਲਈ ਚਿਹਰਾ ਹੈ। ਇਸ ਵਿਸ਼ੇ 'ਤੇ ਦੁਸ਼ਯੰਤ ਚੌਟਾਲਾ ਦਾ ਕਹਿਣਾ ਹੈ ਰਿ 100 ਫੀਸਦੀ ਹਿਸਾਰ ਤੋਂ ਮੈਂ ਖੁਦ ਲੋਕ ਸਭਾ ਚੋਣ ਲੜਾਂਗਾ ਪਰ ਆਖਰੀ ਫੈਸਲਾ ਪਾਰਟੀ ਦੀ ਕੋਰ ਕਮੇਟੀ ਹੀ ਲਵੇਗੀ।

ਦਰਅਸਲ ਭਾਜਪਾ ਵੱਲੋਂ ਜਦਂ ਤੱਕ ਰਣਬੀਰ ਗੰਗਵਾ ਦਾ ਨਾਂ ਚਲਿਆ ਸੀ ਤਾਂ ਜਜਪਾ ਵੱਲੋਂ ਨੈਨਾ ਚੌਟਾਲਾ ਦਾ ਨਾਂ ਤੈਅ ਸੀ ਪਰ ਜਾਟ ਉਮੀਦਵਾਰ ਬ੍ਰਜੇਂਦਰ ਸਿੰਘ ਮੈਦਾਨ 'ਚ ਆਉਣ ਚੋਂ ਬਾਅਦ ਜਜਪਾ 'ਚ ਮੰਥਨ ਸ਼ੁਰੂ ਹੋ ਚੁੱਕਾ ਹੈ।
 


Iqbalkaur

Content Editor

Related News