ਟੀ. ਵੀ. ਸ਼ੋਅ ''ਚ ਬਹਿਸ ਦੌਰਾਨ ਭਿੜੇ ਸਪਾ ਆਗੂ, ਚੱਲੇ ਘਸੁੰਨ, ਇਕ ਦੀ ਮੌਤ

02/24/2019 2:34:20 AM

ਸੰਤ ਕਬੀਰਨਗਰ, (ਇੰਟ.)– ਉੱਤਰ ਪ੍ਰਦੇਸ਼ ਦੇ ਸੰਤ ਕਬੀਰਨਗਰ ਦੇ ਜ਼ਿਲਾ ਹੈੱਡਕੁਆਰਟਰ ਖਲੀਲਾਬਾਦ ਵਿਖੇ ਇਕ ਨਿਊਜ਼ ਚੈਨਲ ਵਲੋਂ ਆਯੋਜਿਤ ਡਿਬੇਟ ਪ੍ਰੋਗਰਾਮ ਦੌਰਾਨ ਸਪਾ ਆਗੂ ਆਪਸ ਵਿਚ ਭਿੜ ਗਏ। ਇਸ ਦੌਰਾਨ ਇਕ-ਦੂਜੇ 'ਤੇ ਕੁਰਸੀਆਂ ਸੁੱਟੀਆਂ ਗਈਆਂ। ਨਾਲ ਹੀ ਘਸੁੰਨ ਵੀ ਚੱਲੇ।  ਪਾਰਟੀ ਦੇ ਇਕ ਸੀਨੀਅਰ ਨੇਤਾ ਦਾ ਪੈਰ ਟੁੱਟ ਗਿਆ। ਹੋਰਨਾਂ ਨੂੰ ਸੱਟਾਂ ਲੱਗੀਆਂ। ਬਚਾਅ ਕਰਨ ਆਏ ਸੀਨੀਅਰ ਜ਼ਿਲਾ ਉਪ ਪ੍ਰਧਾਨ ਰਾਜੇਸ਼ ਵੀ ਇਸ ਦੀ ਲਪੇਟ ਵਿਚ ਆ ਗਏ।  ਉਨ੍ਹਾਂ ਦੀ ਜਦੋਂ ਕਿਸੇ ਨੇ ਨਹੀਂ ਸੁਣੀ ਤਾਂ  ਉਹ ਉਥੋਂ ਨਿਕਲ ਕੇ ਜ਼ਿਲਾ ਦਫਤਰ ਪੁੱਜੇ। ਉਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ।


KamalJeet Singh

Content Editor

Related News