ਰੋਡ ਸ਼ੋਅ ਦੌਰਾਨ ਬੋਲੇ ਕੇਜਰੀਵਾਲ- ਝਾੜੂ ਦਾ ਬਟਨ ਦਬਾਓਗੇ ਤਾਂ ਮੈਨੂੰ ਮੁੜ ਜੇਲ੍ਹ ਨਹੀਂ ਜਾਣਾ ਪਵੇਗਾ

Sunday, May 12, 2024 - 06:47 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਮਨਾਥ ਭਾਰਤੀ ਦੇ ਸਮਰਥਨ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਤੀਨਗਰ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ 25 ਤਾਰੀਖ਼ ਨੂੰ ਝਾੜੂ ਦਾ ਬਟਨ ਦਬਾਓਗੇ ਤਾਂ ਮੈਨੂੰ ਮੁੜ ਜੇਲ੍ਹ ਨਹੀਂ ਜਾਣਾ ਪਵੇਗਾ। ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਥੋੜ੍ਹਾ ਤੁਹਾਡੇ ਦਿਲ 'ਚ ਦਰਦ ਸੀ, ਥੋੜ੍ਹਾ ਇੱਧਰ ਦਰਦ ਸੀ। ਇਸ ਲਈ ਭਗਵਾਨ ਨੇ ਸਾਨੂੰ ਮਿਲਾ ਦਿੱਤਾ। ਇਹ ਲੋਕ ਕਹਿ ਰਹੇ ਹਨ ਕਿ 20 ਦਿਨਾਂ ਬਾਅਦ ਮੈਨੂੰ ਮੁੜ ਜੇਲ੍ਹ ਜਾਣਾ ਪਵੇਗਾ। ਜੇਕਰ ਤੁਸੀਂ ਲੋਕ 25 ਮਈ ਨੂੰ ਝਾੜੂ ਦਾ ਬਟਨ ਦਬਾ ਦੇਵੋਗੇ ਤਾਂ ਜੇਲ੍ਹ ਨਹੀਂ ਜਾਣਾ ਪਵੇਗਾ। ਮੇਰੀ ਗਲਤੀ ਇਹੀ ਹੈ ਕਿ ਮੈਂ ਤੁਹਾਡੇ ਬੱਚਿਆਂ ਲਈ ਸਕੂਲ ਬਣਾ ਦਿੱਤੇ। ਤੁਹਾਡੇ ਘਰ 'ਚ ਕੋਈ ਬੀਮਾਰ ਹੁੰਦਾ ਸੀ ਅਤੇ ਤੁਸੀਂ ਪ੍ਰਾਈਵੇਟ ਇਲਾਜ 'ਤੇ ਲੱਖਾਂ ਰੁਪਏ ਖਰਚ ਕਰਦੇ ਸੀ।

ਕੇਜਰੀਵਾਲ ਨੇ ਕਿਹਾ,''ਮੈਂ ਤੁਹਾਡੇ  ਇਲਾਜ ਲਈ ਹਸਪਤਾਲ ਬਣਾ ਦਿੱਤੇ ਅਤੇ ਮੁਫ਼ਤ ਦਵਾਈ ਦਾ ਇੰਤਜ਼ਾਮ ਕੀਤਾ ਪਰ ਮੈਂ ਤਿਹਾੜ ਗਿਆ ਤਾਂ ਇਨ੍ਹਾਂ ਨੇ 15 ਦਿਨਾਂ ਤੱਕ ਮੈਨੂੰ ਇੰਸੁਲਿਨ ਨਹੀਂ ਦਿੱਤਾ। ਮੈਂ ਤੁਹਾਡੇ ਲਈ ਕੰਮ ਕੀਤੇ, ਇਸ ਲਈ ਇਨ੍ਹਾਂ ਨੇ ਜੇਲ੍ਹ ਭੇਜ ਦਿੱਤਾ। ਮੈਂ ਮੁੜ ਜੇਲ੍ਹ ਗਿਆ ਤਾਂ ਇਹ ਲੋਕ ਤੁਹਾਡੇ ਸਾਰੇ ਕੰਮ ਰੋਕ ਦੇਣਾ ਚਾਹੁੰਦੇ ਹਨ। ਭਾਜਪਾ ਵਾਲੇ ਤੁਹਾਡੇ ਸਕੂਲ ਅਤੇ ਮੁਹੱਲਾ ਕਲੀਨਿਕ ਬੰਦ ਕਰਨਾ ਚਾਹੁੰਦੇ ਹਨ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News