15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

Monday, Feb 12, 2024 - 06:25 PM (IST)

15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

ਨਵੀਂ ਦਿੱਲੀ - ਵਿਆਹਾਂ ਦੇ ਇਸ ਸੀਜ਼ਨ (15 ਜਨਵਰੀ ਤੋਂ 15 ਜੁਲਾਈ) ਦੌਰਾਨ 42 ਲੱਖ ਵਿਆਹ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜਿਸ ਨਾਲ ਵਿਆਹ ਸਬੰਧੀ ਖਰੀਦਦਾਰੀ ਅਤੇ ਸੇਵਾਵਾਂ ਦੇ ਮਾਧਿਅਮ ਰਾਹੀਂ ਕਰੀਬ 5.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋ ਸਕਦਾ ਹੈ। ਇਹ ਮੁਲਾਂਕਣ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਸੂਬਿਆਂ ਦੇ ਵੱਖ-ਵੱਖ 30 ਸ਼ਹਿਰਾਂ ਦੇ ਵਪਾਰੀ ਅਤੇ ਸਰਵਿਸ ਪ੍ਰੋਵਾਈਡਰਸ ਨਾਲ ਗੱਲਬਾਤ ਦੇ ਆਧਾਰ ’ਤੇ ਕੀਤਾ ਹੈ।

ਇਹ ਵੀ ਪੜ੍ਹੋ - ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼

ਦਿੱਲੀ ’ਚ 4 ਲੱਖ ਵਿਆਹ ਹੋਣ ਦਾ ਅਨੁਮਾਨ
ਕੈਟ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਪਿਛਲੇ ਸਾਲ 14 ਦਸੰਬਰ ਨੂੰ ਸਮਾਪਤ ਹੋਏ ਵਿਆਹ ਸੀਜ਼ਨ ਵਿਚ ਲਗਭਗ 35 ਲੱਖ ਵਿਆਹ ਹੋਏ ਸਨ, ਜਿਨ੍ਹਾਂ ਦੇ ਖਰਚ ਦਾ ਅਨੁਮਾਨ 4.25 ਲੱਖ ਕਰੋੜ ਰੁਪਏ ਸੀ। ਇਸ ਸਾਲ 15 ਜਨਵਰੀ ਤੋਂ 15 ਜੁਲਾਈ ਤੱਕ ਵਿਆਹਾਂ ਦੇ ਸੀਜ਼ਨ ਵਿਚ 42 ਲੱਖ ਵਿਆਹ ਹੋ ਸਕਦੇ ਹਨ, ਜਿਸ ਨਾਲ 5.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋ ਸਕਦਾ ਹੈ। ਦਿੱਲੀ ਵਿਚ ਇਸ ਵਿਆਹਾਂ ਦੇ ਮੌਸਮ ’ਚ 4 ਲੱਖ ਤੋਂ ਵੱਧ ਵਿਆਹ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਕਰੀਬ 1.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਕਾਰੋਬਾਰੀਆਂ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਵਿਆਹਾਂ 'ਤੇ ਖ਼ਰਚ ਹੋਣਗੇ 3 ਲੱਖ ਤੋਂ 1 ਕਰੋੜ ਰੁਪਏ 
ਖੰਡੇਲਵਾਲ ਨੇ ਦੱਸਿਆ ਕਿ ਇਸ ਵਿਆਹ ਸੀਜ਼ਨ ਦੌਰਾਨ ਲਗਭਗ 5 ਲੱਖ ਵਿਆਹਾਂ 'ਤੇ ਪ੍ਰਤੀ ਵਿਆਹ 3 ਲੱਖ ਰੁਪਏ, 10 ਲੱਖ ਵਿਆਹਾਂ 'ਤੇ ਪ੍ਰਤੀ ਵਿਆਹ 6 ਲੱਖ ਰੁਪਏ ਅਤੇ 10 ਲੱਖ ਵਿਆਹਾਂ 'ਤੇ ਪ੍ਰਤੀ ਵਿਆਹ 10 ਲੱਖ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। 10 ਲੱਖ ਵਿਆਹ ਹੋਣਗੇ ਜਿਨ੍ਹਾਂ 'ਤੇ ਪ੍ਰਤੀ ਵਿਆਹ 15 ਲੱਖ ਰੁਪਏ ਖ਼ਰਚ ਹੋਣਗੇ, ਜਦਕਿ 6 ਲੱਖ ਵਿਆਹਾਂ 'ਤੇ ਪ੍ਰਤੀ ਵਿਆਹ 25 ਲੱਖ ਰੁਪਏ ਖ਼ਰਚ ਹੋਣਗੇ। ਇਸ ਤੋਂ ਇਲਾਵਾ ਮਹਿੰਗੇ ਵਿਆਹਾਂ ਵਿੱਚ 60 ਹਜ਼ਾਰ ਵਿਆਹਾਂ ਵਿੱਚ ਪ੍ਰਤੀ ਵਿਆਹ 50 ਲੱਖ ਰੁਪਏ ਤੋਂ ਵੱਧ ਅਤੇ 40 ਹਜ਼ਾਰ ਵਿਆਹਾਂ ਵਿੱਚ ਪ੍ਰਤੀ ਵਿਆਹ 1 ਕਰੋੜ ਰੁਪਏ ਤੋਂ ਵੱਧ ਖ਼ਰਚ ਹੋ ਸਕਦਾ ਹੈ।

ਇਹ ਵੀ ਪੜ੍ਹੋ - RBI ਗਵਰਨਰ ਦਾ ਵੱਡਾ ਬਿਆਨ: Paytm ਪੇਮੈਂਟਸ ਬੈਂਕ ਖ਼ਿਲਾਫ਼ ਕਾਰਵਾਈ ਦੀ ਸਮੀਖਿਆ ਦੀ ਕੋਈ ਗੁੰਜਾਇਸ਼ ਨਹੀਂ

ਵਿਆਹ ਵਿੱਚ ਹੋਣ ਵਾਲੇ ਖ਼ਰਚੇ ਦਾ ਸਾਮਾਨ
ਖੰਡੇਲਵਾਲ ਨੇ ਕਿਹਾ ਕਿ ਹਰ ਵਿਆਹ ਲਈ 20 ਫ਼ੀਸਦੀ ਖ਼ਰਚਾ ਲਾੜਾ-ਲਾੜੀ ਵਾਲੇ ਪਾਸੇ ਜਾਂਦਾ ਹੈ, ਜਦਕਿ 80 ਫ਼ੀਸਦੀ ਖ਼ਰਚਾ ਵਿਆਹ ਦੇ ਆਯੋਜਨ ਵਿਚ ਸ਼ਾਮਲ ਤੀਜੀ ਧਿਰ ਦੀਆਂ ਏਜੰਸੀਆਂ ਨੂੰ ਜਾਂਦਾ ਹੈ। ਵਿਆਹ ਦੇ ਖ਼ਰਚੇ ਵਿੱਚ ਘਰ ਦੀ ਮੁਰੰਮਤ ਅਤੇ ਪੇਂਟਿੰਗ, ਗਹਿਣੇ, ਸਾੜੀਆਂ, ਲਹਿੰਗਾ-ਚੁਨਰੀ, ਫਰਨੀਚਰ, ਰੈਡੀਮੇਡ ਕੱਪੜੇ, ਕੱਪੜੇ, ਜੁੱਤੇ, ਵਿਆਹ ਅਤੇ ਸ਼ੁਭ ਕਾਰਡ, ਸੁੱਕੇ ਮੇਵੇ, ਮਠਿਆਈਆਂ, ਫਲ, ਪੂਜਾ ਦੇ ਕੱਪੜੇ, ਕਰਿਆਨੇ, ਅਨਾਜ, ਸਜਾਵਟੀ ਟੈਕਸਟਾਈਲ, ਘਰੇਲੂ ਸਜਾਵਟ, ਬਿਜਲੀ ਦੀਆਂ ਸਹੂਲਤਾਂ, ਇਲੈਕਟ੍ਰੋਨਿਕਸ ਅਤੇ ਵੱਖ-ਵੱਖ ਤੋਹਫ਼ੇ ਦੀਆਂ ਵਸਤੂਆਂ ਦਾ ਖ਼ਰਚਾ ਸ਼ਾਮਲ ਹੈ।

ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News