ਕੈਲਾਸ਼ ਗਹਿਲੋਤ ਦੇ ਅਸਤੀਫ਼ੇ ਕਾਰਨ ਦਿੱਲੀ ਸਰਕਾਰ ''ਚ ਖਾਲੀ ਹੋਏ 5 ਮੰਤਰਾਲੇ, ਜਾਣੋ ਹੁਣ ਕੌਣ ਸੰਭਾਲੇਗਾ ਜ਼ਿੰਮੇਵਾਰੀ

Monday, Nov 18, 2024 - 02:21 AM (IST)

ਕੈਲਾਸ਼ ਗਹਿਲੋਤ ਦੇ ਅਸਤੀਫ਼ੇ ਕਾਰਨ ਦਿੱਲੀ ਸਰਕਾਰ ''ਚ ਖਾਲੀ ਹੋਏ 5 ਮੰਤਰਾਲੇ, ਜਾਣੋ ਹੁਣ ਕੌਣ ਸੰਭਾਲੇਗਾ ਜ਼ਿੰਮੇਵਾਰੀ

ਨਵੀਂ ਦਿੱਲੀ : ਕੈਲਾਸ਼ ਗਹਿਲੋਤ ਨੇ ਦਿੱਲੀ ਸਰਕਾਰ 'ਚ ਮੰਤਰੀ ਦੇ ਅਹੁਦੇ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਇਸ ਨੂੰ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹੁਣ ਗਹਿਲੋਤ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਏ ਮੰਤਰਾਲਿਆਂ ਦੀ ਜ਼ਿੰਮੇਵਾਰੀ ਕੌਣ ਸੰਭਾਲੇਗਾ? ਇਹ ਸਵਾਲ ਸਿਆਸੀ ਹਲਕਿਆਂ ਵਿਚ ਗੂੰਜ ਰਿਹਾ ਹੈ। ਚਰਚਾ ਸੀ ਕਿ ਕੀ ਆਤਿਸ਼ੀ ਸਰਕਾਰ ਵਿਚ ਕਿਸੇ ਹੋਰ ਵਿਧਾਇਕ ਨੂੰ ਮੰਤਰੀ ਬਣਾਇਆ ਜਾਵੇਗਾ? ਇਸ ਦੌਰਾਨ ਇਸ ਸਬੰਧੀ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ।

ਦਰਅਸਲ, ਕੈਲਾਸ਼ ਗਹਿਲੋਤ ਦੇ ਅਸਤੀਫੇ ਤੋਂ ਬਾਅਦ ਹੁਣ ਆਤਿਸ਼ੀ ਕੈਬਨਿਟ ਵਿਚ ਕੁੱਲ 4 ਮੰਤਰੀ ਰਹਿ ਗਏ ਹਨ। ਗਹਿਲੋਤ ਕੋਲ ਦਿੱਲੀ ਸਰਕਾਰ ਵਿਚ ਪੰਜ ਮੰਤਰਾਲੇ ਸਨ। ਇਨ੍ਹਾਂ ਵਿਚ ਟਰਾਂਸਪੋਰਟ, ਪ੍ਰਸ਼ਾਸਨਿਕ ਸੁਧਾਰ, ਸੂਚਨਾ ਅਤੇ ਤਕਨਾਲੋਜੀ, ਗ੍ਰਹਿ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਸ਼ਾਮਲ ਹਨ। ਸੀਐੱਮ ਆਤਿਸ਼ੀ ਨੇ ਹੁਣ ਇਨ੍ਹਾਂ ਵਿਭਾਗਾਂ ਦਾ ਚਾਰਜ ਖੁਦ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧੀ ਇਕ ਪ੍ਰਸਤਾਵ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਨੂੰ ਭੇਜਿਆ ਹੈ।

ਅਸਤੀਫ਼ੇ ਨੂੰ 'ਆਪ' ਨੇ ਦੱਸਿਆ ਬੀਜੇਪੀ ਦੀ ਸਾਜ਼ਿਸ਼
ਦੱਸਣਯੋਗ ਹੈ ਕਿ 'ਆਪ' ਨੇ ਕੈਲਾਸ਼ ਗਹਿਲੋਤ ਦੇ ਅਸਤੀਫੇ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਗਹਿਲੋਤ ਜੀ ਭਾਜਪਾ ਵੱਲੋਂ ਲਿਖੀ ਗਈ ਸਕ੍ਰਿਪਟ ਪੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਸਾਜ਼ਿਸ਼ ਅਤੇ ਨੀਵੇਂ ਪੱਧਰ ਦੀ ਰਾਜਨੀਤੀ ਵਿਚ ਕਾਮਯਾਬ ਹੋਈ ਹੈ। ਕੈਲਾਸ਼ ਗਹਿਲੋਤ ਵੱਲੋਂ ਆਪਣੇ ਅਸਤੀਫ਼ੇ ਵਿਚ ਲਾਏ ਦੋਸ਼ਾਂ ਬਾਰੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ, ‘ਕੈਲਾਸ਼ ਗਹਿਲੋਤ ਭਾਜਪਾ ਦੇ ਦਬਾਅ ਹੇਠ ਸਨ। ਉਨ੍ਹਾਂ ਤੋਂ ਈਡੀ ਨੇ ਪੁੱਛਗਿੱਛ ਕੀਤੀ ਸੀ। ਗਹਿਲੋਤ ਦੀ ਸੀਬੀਆਈ-ਈਡੀ ਸਮੇਤ ਕੇਂਦਰੀ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਗਹਿਲੋਤ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਇਸ ਤਰ੍ਹਾਂ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਉਹ 5 ਸਾਲ ਤੱਕ ਸਰਕਾਰ ਦਾ ਹਿੱਸਾ ਸਨ। ਭਾਜਪਾ ਨੇ ਗਹਿਲੋਤ ਨੂੰ ਸਕ੍ਰਿਪਟ ਸੌਂਪੀ ਹੈ, ਉਨ੍ਹਾਂ ਨੂੰ ਉਸ ਮੁਤਾਬਕ ਕੰਮ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਸ਼ੋਪੀਆਂ 'ਚ ਅੱਤਵਾਦੀਆਂ ਦੇ ਖ਼ੁਫ਼ੀਆ ਟਿਕਾਣੇ ਨੂੰ ਸੁਰੱਖਿਆ ਬਲਾਂ ਨੇ ਕੀਤਾ ਤਬਾਹ

ਗਹਿਲੋਤ ਨੇ ਆਪਣੇ ਅਸਤੀਫ਼ੇ 'ਚ ਲਗਾਏ ਕਈ ਗੰਭੀਰ ਦੋਸ਼
ਦੱਸਣਯੋਗ ਹੈ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਅੱਜ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦਿੰਦੇ ਹੋਏ ਕੈਲਾਸ਼ ਗਹਿਲੋਤ ਨੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਨੇ ਕਈ ਦੋਸ਼ ਲਗਾਏ ਸਨ। ਕੇਜਰੀਵਾਲ ਨੂੰ ਲਿਖੀ ਚਿੱਠੀ 'ਚ ਉਨ੍ਹਾਂ ਲਿਖਿਆ, 'ਮਿਸਾਲ ਦੇ ਤੌਰ 'ਤੇ ਅਸੀਂ ਯਮੁਨਾ ਨੂੰ ਸਾਫ ਨਦੀ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅਸੀਂ ਅਜਿਹਾ ਕਦੇ ਨਹੀਂ ਕਰ ਸਕੇ। ਹੁਣ ਯਮੁਨਾ ਨਦੀ ਪਹਿਲਾਂ ਨਾਲੋਂ ਜ਼ਿਆਦਾ ਪ੍ਰਦੂਸ਼ਿਤ ਹੋ ਗਈ ਹੈ। ਇਕ ਹੋਰ ਦੁਖਦਾਈ ਗੱਲ ਇਹ ਹੈ ਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜਨ ਦੀ ਬਜਾਏ ਸਿਰਫ਼ ਆਪਣੇ ਸਿਆਸੀ ਏਜੰਡੇ ਲਈ ਲੜ ਰਹੇ ਹਾਂ। ਇਸ ਕਾਰਨ ਦਿੱਲੀ ਦੇ ਲੋਕਾਂ ਨੂੰ ਮੁੱਢਲੀਆਂ ਸੇਵਾਵਾਂ ਦੇਣ ਵਿਚ ਵੀ ਦਿੱਕਤ ਆ ਰਹੀ ਹੈ।

ਕੈਲਾਸ਼ ਗਹਿਲੋਤ ਨੇ ਲਿਖਿਆ ਕਿ ਨਯਾ ਬੰਗਲਾ ਵਰਗੇ ਬਹੁਤ ਸਾਰੇ ਸ਼ਰਮਨਾਕ ਅਤੇ ਅਜੀਬ ਵਿਵਾਦ ਹਨ, ਜੋ ਹੁਣ ਹਰ ਕਿਸੇ ਨੂੰ ਸ਼ੱਕ ਪੈਦਾ ਕਰ ਰਹੇ ਹਨ ਕਿ ਕੀ ਅਸੀਂ ਅਜੇ ਵੀ ਇਕ ਆਮ ਆਦਮੀ ਹੋਣ ਵਿਚ ਵਿਸ਼ਵਾਸ ਕਰਦੇ ਹਾਂ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਜੇਕਰ ਦਿੱਲੀ ਸਰਕਾਰ ਆਪਣਾ ਜ਼ਿਆਦਾਤਰ ਸਮਾਂ ਕੇਂਦਰ ਨਾਲ ਲੜਦੀ ਰਹੀ ਤਾਂ ਦਿੱਲੀ ਦਾ ਕੁਝ ਨਹੀਂ ਬਣ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News