ਪਰਿਵਾਰਕ ਕਲੇਸ਼ ਕਾਰਨ ਮਾਂ ਨੇ 4 ਬੱਚਿਆਂ ਸਮੇਤ ਖੂਹ ''ਚ ਮਾਰੀ ਛਾਲ

Saturday, Aug 06, 2022 - 11:54 AM (IST)

ਜੈਪੁਰ (ਭਾਸ਼ਾ)- ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਮਾਂਗਲਿਆਵਾਸ ਥਾਣਾ ਖੇਤਰ 'ਚ ਸ਼ੁੱਕਰਵਾਰ ਰਾਤ ਪਰਿਵਾਰਕ ਕਲੇਸ਼ ਕਾਰਨ ਇਕ ਮਾਂ ਨੇ ਆਪਣੇ 4 ਬੱਚਿਆਂ ਨਾਲ ਖੂਹ 'ਚ ਛਾਲ ਮਾਰ ਦਿੱਤੀ। ਹਾਲਾਂਕਿ ਪਿੰਡ ਵਾਸੀਆਂ ਨੇ ਔਰਤ ਨੂੰ ਖੂਹ 'ਚੋਂ ਜਿਊਂਦੇ ਕੱਢ ਲਿਆ ਪਰ ਉਸ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ। ਥਾਣਾ ਅਧਿਕਾਰੀ ਸੁਨੀਜ ਟਾਡਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਗੀਗਲਪੁਰਾ ਗੋਲਾ ਪਿੰਡ 'ਚ ਪਰਿਵਾਰਕ ਕਲੇਸ਼ ਕਾਰਨ ਮਤੀਆ (32) ਨਾਮ ਦੀ ਇਕ ਔਰਤ ਨੇ ਆਪਣਾ ਮਾਸੂਮ ਬਚਿਆਂ ਨਾਲ ਖੂਹ 'ਚ ਛਾਲ ਮਾਰ ਦਿੱਤੀ। 

ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਔਰਤ ਨੂੰ ਤਾਂ ਖੂਹ 'ਚੋਂ ਜਿਊਂਦੇ ਕੱਢ ਲਿਆ ਗਿਆ ਪਰ ਉਸ ਦੇ ਬੱਚੇ ਕੋਮਲ (4), ਰਿੰਕੂ (3), ਰਾਜਵੀਰ (22 ਮਹੀਨੇ) ਅਤੇ ਦੇਵਰਾਜ (1 ਮਹੀਨੇ) ਦੀ ਜਾਨ ਨਹੀਂ ਬਚਾਈ ਜਾ ਸਕੀ। ਟਾਡਾ ਅਨੁਸਾਰ 3 ਬੱਚਿਆਂ ਕੋਮਲ, ਰਿੰਕੂ, ਰਾਜਵੀਰ ਦੀਆਂ ਲਾਸ਼ਾਂ ਸ਼ੁੱਕਰਵਾਰ ਰਾਤ ਖੂਹ 'ਚੋਂ ਕੱਢ ਕੇ ਪੋਸਟਮਾਰਟਮ ਲਈ ਪੀਸਾਂਗਨ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤੀਆਂ ਗਈਆਂ ਹਨ। ਉੱਥੇ ਹੀ ਇਕ ਮਹੀਨੇ ਦੇ ਦੇਵਰਾਜ ਦੀ ਲਾਸ਼ ਸ਼ਨੀਵਾਰ ਸਵੇਰੇ ਕੱਢੀ ਗਈ ਅਤੇ ਉਸ ਨੂੰ ਵੀ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਰਖਵਾਇਆ ਗਿਆ ਹੈ। ਟਾਡਾ ਅਨੁਸਾਰ, ਔਰਤ ਦਾ ਪਤੀ ਬੋਦੂਰਾਮ ਗੁੱਜਰ ਖੇੜੀਬਾੜੀ ਕਰਦਾ ਹੈ। ਉਨ੍ਹਂ ਦੱਸਿਆ ਕਿ ਫਿਲਹਾਲ ਇਸ ਸੰਬੰਧ 'ਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


DIsha

Content Editor

Related News