ਦੁਬਈ ਤੋਂ ਸੰਚਾਲਿਤ ਵਿਦੇਸ਼ੀ ਮੁਦਰਾ ਵਪਾਰ ਧੋਖਾਧੜੀ ਗਿਰੋਹ ਦਾ ਪਰਦਾਫਾਸ਼, ਇਕ ਗ੍ਰਿਫ਼ਤਾਰ

Wednesday, Jul 24, 2024 - 01:47 PM (IST)

ਠਾਣੇ (ਭਾਸ਼ਾ)- ਮਹਾਰਾਸ਼ਟਰ ਦੀ ਨਵੀਂ ਮੁੰਬਈ ਪੁਲਸ ਨੇ ਇਕ 34 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਵਿਦੇਸ਼ੀ ਮੁਦਰਾ ਕਾਰੋਬਾਰ ਵਿਚ ਨਿਵੇਸ਼ ਦੇ ਨਾਂ 'ਤੇ ਧੋਖਾਧੜੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਗਿਰੋਹ ਨੂੰ ਦੁਬਈ ਤੋਂ ਚਲਾਇਆ ਜਾ ਰਿਹਾ ਸੀ। ਨਵੀਂ ਮੁੰਬਈ ਪੁਲਸ ਦੇ ਸਾਈਬਰ ਸੈੱਲ ਦੇ ਐਵੀਡੈਂਸ ਮੈਨੇਜਮੈਂਟ ਸੈਂਟਰ (ਈਐੱਮਸੀ) ਦੇ ਅਧਿਕਾਰੀਆਂ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਨਵੀਂ ਮੁੰਬਈ ਪੁਲਸ ਦੇ ਈਐੱਮਸੀ ਸਾਈਬਰ ਸੈੱਲ ਦੀ ਇੰਸਪੈਕਟਰ ਦੀਪਾਲੀ ਪਾਟਿਲ ਨੇ ਇਕ ਬਿਆਨ 'ਚ ਕਿਹਾ,''ਦੁਬਈ ਤੋਂ ਸਰਗਰਮ ਗਿਰੋਹ ਦੇ ਮੈਂਬਰ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ ਪੀੜਤਾਂ ਨੂੰ ਵਿਦੇਸ਼ੀ ਮੁਦਰਾ ਵਪਾਰ 'ਚ ਨਿਵੇਸ਼ ਕਰਨ ਲਈ ਫਸਾਉਂਦੇ ਸਨ। ਉਹ ਪੀੜਤਾਂ ਤੋਂ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਰਾਹੀਂ ਕਈ ਵਾਰ ਪੈਸੇ ਲੈਂਦੇ ਸਨ।''

ਉਨ੍ਹਾਂ ਦੱਸਿਆ ਕਿ ਅਜਿਹੇ ਹੀ ਇਕ ਮਾਮਲੇ 'ਚ ਦੋਸ਼ੀ ਨੇ ਨਵੀਂ ਮੁੰਬਈ ਦੇ ਖਾਂਡੇਸ਼ਵਰ ਦੇ ਇਕ ਪੀੜਤ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਤੋਂ ਵੱਖ-ਵੱਖ ਬੈਂਕ ਖ਼ਾਤਿਆਂ 'ਚ 18,54,255 ਰੁਪਏ ਟਰਾਂਸਫਰ ਕਰਵਾਏ ਅਤੇ ਚਾਰ ਲੱਖ ਰੁਪਏ ਵੀ ਲਏ। ਦੋਸ਼ੀ ਨੇ ਪੀੜਤ ਤੋਂ ਕੁੱਲ 22.54 ਲੱਖ ਰੁਪਏ ਲਏ ਸਨ ਪਰ ਦੋਸ਼ੀ ਨੇ ਇਸ ਦੇ ਬਦਲੇ 'ਚ ਮੁਨਾਫ਼ੇ ਦਾ ਕੋਈ ਵੀ ਪੈਸਾ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਹਾਲ ਹੀ 'ਚ ਸੂਚਨਾ ਮਿਲੀ ਸੀ ਕਿ ਦੁਬਈ ਤੋਂ ਸੰਚਾਲਤਿ ਹੋ ਰਹੇ ਇਸ ਗਿਰੋਹ ਦਾ ਇਕ ਮੈਂਬਰ ਮੁੰਬਈ ਦੇ ਐਂਟੌਪ ਹਿੱਲ 'ਚ ਰਹਿੰਦਾ ਹੈ, ਜਿਸ ਤੋਂ ਬਾਅਦ ਜਾਲ ਵਿਛਾ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ,''ਦੋਸ਼ੀ ਤੋਂ ਪੁੱਛ-ਗਿੱਛ ਕਰਨ ਦੌਰਾਨ ਪੁਲਸ ਨੂੰ ਕੰਪਨੀ, ਉਸ ਦੀ ਵੈੱਬਸਾਈਟ ਅਤੇ ਇਸ 'ਚ ਸ਼ਾਮਲ ਹੋਰ ਦੋਸ਼ੀਆਂ ਬਾਰੇ ਜਾਣਕਾਰੀ ਮਿਲੀ। ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਖਾਂਡੇਸ਼ਵਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ।'' ਦਿਪਾਲੀ ਪਾਟਿਲ ਨੇ ਦੱਸਿਆ ਕਿ ਪੁਲਸ ਨੇ ਪੀੜਤ ਦੀ ਧੋਖਾਧੜੀ 'ਚ ਗੁਆਈ ਗਈ ਕੁੱਲ ਰਾਸ਼ੀ 'ਚੋਂ 9.75 ਲੱਖ ਰੁਪਏ ਬਰਾਮਦ ਕੀਤੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News