ਦੁਬਈ: ਪਾਕਿ ਨਾਗਰਿਕ ਨੇ ਤਲਵਾਰ ਨਾਲ ਹਮਲਾ ਕਰ 2 ਭਾਰਤੀਆਂ ਦਾ ਕਰ''ਤਾ ਬੇਰਹਿਮੀ ਨਾਲ ਕਤਲ

Wednesday, Apr 16, 2025 - 04:49 AM (IST)

ਦੁਬਈ: ਪਾਕਿ ਨਾਗਰਿਕ ਨੇ ਤਲਵਾਰ ਨਾਲ ਹਮਲਾ ਕਰ 2 ਭਾਰਤੀਆਂ ਦਾ ਕਰ''ਤਾ ਬੇਰਹਿਮੀ ਨਾਲ ਕਤਲ

ਦੁਬਈ/ਹੈਦਰਾਬਾਦ : ਇੱਕ ਪਾਕਿਸਤਾਨੀ ਨਾਗਰਿਕ ਦੇ ਹਮਲੇ ਵਿੱਚ ਤੇਲੰਗਾਨਾ ਦੇ 2 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਤੀਜਾ ਜ਼ਖਮੀ ਹੋ ਗਿਆ ਹੈ। ਦੁਬਈ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ 2 ਪੀੜਤਾਂ ਦੇ ਪਰਿਵਾਰਾਂ ਨੇ ਮੰਗਲਵਾਰ ਨੂੰ ਇਹ ਦਾਅਵਾ ਕੀਤਾ ਅਤੇ ਕਿਹਾ ਕਿ ਪਾਕਿਸਤਾਨੀ ਨੇ ਧਾਰਮਿਕ ਨਾਅਰੇ ਲਗਾਉਂਦੇ ਹੋਏ ਹਮਲਾ ਕੀਤਾ ਸੀ। ਪੀੜਤ ਇੱਕ ਬੇਕਰੀ ਵਿੱਚ ਕੰਮ ਕਰਦੇ ਸੀ।

ਉਧਰ, ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਕਤਲਾਂ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਮਦਦ ਮੰਗੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਿੰਨਾਂ 'ਤੇ 11 ਅਪ੍ਰੈਲ ਨੂੰ ਬੇਕਰੀ 'ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਸੀ। ਮ੍ਰਿਤਕਾਂ ਦੀ ਪਛਾਣ ਨਿਰਮਲ ਜ਼ਿਲ੍ਹੇ ਦੇ ਸੋਨ ਪਿੰਡ ਦੇ ਅਸ਼ਟਪੂ ਪ੍ਰੇਮਸਾਗਰ (35) ਅਤੇ ਨਿਜ਼ਾਮਾਬਾਦ ਦੇ ਰਹਿਣ ਵਾਲੇ ਸ਼੍ਰੀਨਿਵਾਸ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਬੱਚੇ ਨਹੀਂ ਪੈਦਾ ਕਰ ਪਾ ਰਹੇ ਲੋਕ! ਖਾਲੀ ਹੋਣ ਵਾਲਾ ਹੈ ਭਾਰਤ ਦਾ ਗੁਆਂਢੀ ਦੇਸ਼

ਨਿਜ਼ਾਮਾਬਾਦ ਦਾ ਰਹਿਣ ਵਾਲਾ ਸਾਗਰ ਨਾਂ ਦਾ ਤੀਜਾ ਵਿਅਕਤੀ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਰੈੱਡੀ ਨੇ ਕਿਹਾ ਕਿ ਵਿਦੇਸ਼ ਮੰਤਰੀ ਨੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ ਇਸ ਮਾਮਲੇ ਵਿੱਚ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ ਵੀ ਕੰਮ ਕਰੇਗਾ।

ਕੇਂਦਰੀ ਗ੍ਰਹਿ ਰਾਜ ਮੰਤਰੀ ਬੰਡੀ ਸੰਜੇ ਕੁਮਾਰ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿੱਚ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੈਰੀਐਂਟ ਨੇ ਦਿੱਤੀ ਦਸਤਕ, ਵਧਦੇ ਮਾਮਲਿਆਂ ਨੂੰ ਦੇਖ ਕੇ ਟੈਂਸ਼ਨ 'ਚ ਆਈ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News