3 ਦਿਨਾਂ ਲਈ ਬੰਦ ਦੁੱਧ ਦੀ ਸਪਲਾਈ, ਹਰਿਆਣਾ ਦੇ ਪਸ਼ੂ ਪਾਲਕਾਂ ਨੇ ਲਿਆ ਅਹਿਮ ਫੈਸਲਾ, ਜਾਣੋ ਕਾਰਨ

Tuesday, Sep 29, 2026 - 03:27 PM (IST)

3 ਦਿਨਾਂ ਲਈ ਬੰਦ ਦੁੱਧ ਦੀ ਸਪਲਾਈ, ਹਰਿਆਣਾ ਦੇ ਪਸ਼ੂ ਪਾਲਕਾਂ ਨੇ ਲਿਆ ਅਹਿਮ ਫੈਸਲਾ, ਜਾਣੋ ਕਾਰਨ

ਹਰਿਆਣਾ ਡੈਸਕ : ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਅਸਮਾਨ ਛੂਹ ਰਹੇ ਚਾਰੇ ਦੇ ਭਾਅ ਕਾਰਨ ਹਰਿਆਣਾ ਦੇ ਪਸ਼ੂ ਪਾਲਕ ਲੜਾਈ ਦੇ ਮੂਡ ਵਿਚ ਆ ਗਏ ਹਨ। ਦੁੱਧ ਦੀਆਂ ਵਾਜਬ ਕੀਮਤਾਂ ਨਾ ਮਿਲਣ ਅਤੇ ਨਕਲੀ ਦੁੱਧ ਦੇ ਕਾਰੋਬਾਰ ਤੋਂ ਪਰੇਸ਼ਾਨ ਹੋ ਕੇ ਪਸ਼ੂਪਾਲਕਾਂ ਦੇ ਸੰਗਠਨਾਂ ਨੇ 1 ਤੋਂ 3 ਅਕਤੂਬਕ ਤੱਕ ਪੂਰੇ ਸੂਬੇ ਵਿਚ ਦੁੱਧ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਰੱਖਣ ਦਾ ਵੱਡਾ ਐਲਾਨ ਕੀਤਾ ਹੈ। ਸਿਰਸਾ ਵਿੱਚ ਹੋਈ ਇੱਕ ਉੱਚ-ਪੱਧਰੀ ਮੀਟਿੰਗ ਵਿੱਚ ਇੱਕ ਸਖ਼ਤ ਫੈਸਲਾ ਲਿਆ ਗਿਆ ਕਿ ਇਸ ਤਿੰਨ ਦਿਨਾਂ ਹੜਤਾਲ ਦੌਰਾਨ, ਨਾ ਤਾਂ ਕੋਈ ਦੁੱਧ ਵੇਚੇਗਾ ਅਤੇ ਨਾ ਹੀ ਬਾਹਰੋਂ ਸਪਲਾਈ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਰ ਮਹੀਨੇ 7 ਤਾਰੀਖ਼ ਨੂੰ ਖਾਤਿਆਂ 'ਚ ਆਵੇਗੀ ਤਨਖ਼ਾਹ ! NHM ਮੁਲਾਜ਼ਮਾਂ ਲਈ ਸੈਣੀ ਸਰਕਾਰ ਦਾ ਵੱਡਾ ਐਲਾਨ

ਗੁਆਂਢੀ ਰਾਜਾਂ ਤੋਂ ਵੀ ਨਹੀਂ ਆਵੇਗਾ ਦੁੱਧ
ਪਸ਼ੂ ਪਾਲਣ ਸੰਗਠਨਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਅੰਦੋਲਨ ਦੇ ਦਾਇਰੇ ਵਿੱਚ ਸਿਰਫ਼ ਹਰਿਆਣਾ ਹੀ ਨਹੀਂ, ਸਗੋਂ ਗੁਆਂਢੀ ਰਾਜਾਂ ਤੋਂ ਆਉਣ ਵਾਲੀ ਦੁੱਧ ਦੀ ਸਪਲਾਈ ਵੀ ਸ਼ਾਮਲ ਹੋਵੇਗੀ। ਸੂਤਰਾਂ ਮੁਤਾਬਕ ਵੀਟਾ, ਵੇਰਕਾ, ਅਮੂਲ ਅਤੇ ਹੋਰ ਨਿੱਜੀ ਜਾਂ ਸਹਿਕਾਰੀ ਕੰਪਨੀਆਂ ਦੇ ਵਾਹਨਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੁੱਧ ਲਿਆਉਣ 'ਤੇ ਪਾਬੰਦੀ ਲਗਾਈ ਗਈ ਹੈ। ਯੂਨੀਅਨਾਂ ਨੇ ਅੰਦੋਲਨ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸਖ਼ਤ ਨਿਯਮ ਬਣਾਏ ਹਨ। ਇਸ ਦੌਰਾਨ ਦੁੱਧ ਵੇਚਦੇ ਹੋਏ ਫੜੇ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ₹51,000 ਦਾ ਭਾਰੀ ਜੁਰਮਾਨਾ ਭਰਨਾ ਪਵੇਗਾ।

ਇਹ ਵੀ ਪੜ੍ਹੋ : ਫ੍ਰੀ 'ਚ ਕਰੋ ਚਿੜੀਆਘਰ ਦੀ ਸੈਰ ! ਸੈਣੀ ਸਰਕਾਰ ਨੇ ਸੂਬਾ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ

ਇਸ ਤੋਂ ਇਲਾਵਾ, ਦੁੱਧ ਢੋਣ ਵਾਲੇ ਵਾਹਨਾਂ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਵਿੱਚ ਸਟੋਰ ਕੀਤੇ ਦੁੱਧ ਨੂੰ ਗਰੀਬ ਬਸਤੀਆਂ ਵਿੱਚ ਵੰਡਣ ਦਾ ਫੈਸਲਾ ਕੀਤਾ ਗਿਆ ਹੈ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਵਿਚ ਖਲ, ਬਿਨੌਲਾ, ਤੂੜੀ ਅਤੇ ਹਰੇ ਚਾਰੇ ਦੀਆਂ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ। ਇਸ ਤੋਂ ਇਲਾਵਾ ਆਵਾਜਾਈ ਦੇ ਖਰਚੇ ਕਾਫ਼ੀ ਮਹਿੰਗੇ ਹੋ ਗਏ ਹਨ। ਦੁੱਧ ਦੀ ਕੀਮਤ ਦੇ ਮੁਕਾਬਲੇ ਉਚਿਤ ਕੀਮਤ ਨਾ ਹੋਣ ਕਾਰਨ ਕਈ ਖੇਤਰਾਂ ਵਿੱਚ ਮੱਝਾਂ ਦਾ ਦੁੱਧ 100 ਰੁਪਏ ਪ੍ਰਤੀ ਲੀਟਰ ਅਤੇ ਘਿਓ 1500 ਰੁਪਏ ਪ੍ਰਤੀ ਲੀਟਰ ਤੱਕ ਵੇਚਣ ਦੀ ਮੰਗ ਵੱਧ ਰਹੀ ਹੈ। ਇਸ ਅੰਦੋਲਨ ਦਾ ਮੁੱਖ ਉਦੇਸ਼ ਬਾਜ਼ਾਰ ਵਿੱਚ ਵੱਡੇ ਪੱਧਰ 'ਤੇ ਵਿਕਣ ਵਾਲੇ ਨਕਲੀ ਅਤੇ ਮਿਲਾਵਟੀ ਦੁੱਧ ਅਤੇ ਖੋਏ ਨੂੰ ਰੋਕਣਾ ਹੈ।

ਇਹ ਵੀ ਪੜ੍ਹੋ : ਹੜ੍ਹ 'ਚ ਰੁੜ੍ਹ ਕੇ ਆ ਗਈਆਂ ਸ਼ਰਾਬ ਦੀਆਂ ਬੋਤਲਾਂ ! ਚੁੱਕ-ਚੁੱਕ ਲੈ ਗਏ ਲੋਕ, ਛੱਤੀਸਗੜ੍ਹ ਦੀ ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News