ਬੀ. ਪੀ. ਐੱਸ. ਸੀ. ਪੇਪਰ ਲੀਕ ਮਾਮਲਾ: ਬਿਹਾਰ ਪੁਲਸ ਨੇ ਡੀ. ਐੱਸ. ਪੀ ਰਣਜੀਤ ਨੂੰ ਕੀਤਾ ਗ੍ਰਿਫਤਾਰ
Thursday, Jul 14, 2022 - 12:44 PM (IST)
ਪਟਨਾ (ਭਾਸ਼ਾ)– ਬਿਹਾਰ ਪੁਲਸ ਦੀ ਆਰਥਿਕ ਅਪਰਾਧ ਇਕਾਈ (ਈ.ਓ.ਯੂ.) ਨੇ ਬਿਹਾਰ ਪਬਲਿਕ ਸਰਵਿਸ ਕਮਿਸ਼ਨ (ਬੀ.ਪੀ.ਐੱਸ.ਸੀ.) ਦੀ 67ਵੀਂ ਸਾਂਝੀ ਮੁਢਲੀ ਪ੍ਰੀਖਿਆ ਦੇ ਕਥਿਤ ਪੇਪਰ ਲੀਕ ਮਾਮਲੇ ਦੀ ਜਾਂਚ ਦੇ ਸਬੰਧ ’ਚ ਡਿਪਟੀ ਐੱਸ.ਪੀ. ਰਣਜੀਤ ਕੁਮਾਰ ਰਜਕ ਨੂੰ ਗ੍ਰਿਫਤਾਰ ਕਰ ਲਿਆ ਹੈ।
ਅਧਿਕਾਰੀਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਈ. ਓ. ਯੂ. ਵੱਲੋਂ ਜਾਰੀ ਬਿਆਨ ਅਨੁਸਾਰ ਗਯਾ ਦੇ ਡੇਲਾ ਇਲਾਕੇ ਵਿੱਚ ਸਥਿਤ ਰਾਮ ਸ਼ਰਨ ਸਿੰਘ ਇੰਜਨੀਅਰਿੰਗ ਕਾਲਜ ਦੇ ਸੈਂਟਰ ਸੁਪਰਡੈਂਟ ਅਤੇ ਮੁੱਖ ਮੁਲਜ਼ਮ ਸ਼ਕਤੀ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਰਾਜਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਿਆਨ ਮੁਤਾਬਕ ਦੋਸ਼ੀ ਸ਼ਕਤੀ ਅਤੇ ਰਣਜੀਤ ਲਗਾਤਾਰ ਗੱਲਬਾਤ ਕਰਦੇ ਸਨ। ਬਿਆਨ ਅਨੁਸਾਰ 23 ਜੂਨ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਸ਼ਕਤੀ ਨੂੰ ਬੀ.ਪੀ.ਐਸ.ਸੀ. ਦੇ ਪ੍ਰਸ਼ਨ ਪੱਤਰਾਂ ਦੇ ਸੈੱਟ ਦੀ ਸਕੈਨ ਕੀਤੀ ਕਾਪੀ ਨੂੰ ਸਰਕੂਲੇਟ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।