ਪਾਕਿ ਸਰਕਾਰ ਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ 'ਚ ਲੈਣਾ ਮੰਦਭਾਗਾ : ਸਿਰਸਾ

Thursday, Nov 05, 2020 - 01:13 PM (IST)

ਪਾਕਿ ਸਰਕਾਰ ਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ 'ਚ ਲੈਣਾ ਮੰਦਭਾਗਾ : ਸਿਰਸਾ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀਰਵਾਰ ਨੂੰ ਪਾਕਿਸਤਾਨ ਸਥਿਤ ਸਿੱਖਾਂ ਦੇ ਇਤਿਹਾਸਕ ਧਾਰਮਿਕ ਸਥਾਨ ਕਰਤਾਰਪੁਰ ਦਰਬਾਰ ਸਾਹਿਬ ਗੁਰਦੁਆਰਾ ਦਾ ਪ੍ਰਬੰਧਨ ਆਈ.ਐੱਸ.ਆਈ. ਸੰਗਠਨ ਐਕਿਊ ਟਰੱਸਟੀ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਨੂੰ ਸੌਂਪਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਸ਼੍ਰੀ ਸਿਰਸਾ ਨੇ ਵੀਰਵਾਰ ਨੂੰ ਕਿਹਾ ਕਿ ਇਮਰਾਨ ਖਾਨ ਕੈਬਨਿਟ ਦੇ ਪਵਿੱਤਰ ਕਰਤਾਰਪੁਰ ਦਰਬਾਰ ਸਾਹਿਬ ਗੁਰਦੁਆਰਾ ਦਾ ਪ੍ਰਬੰਧਨ ਪਾਕਿਸਤਾਨ ਗੁਰਦੁਆਰਾ ਕਮੇਟੀ (ਪੀ.ਜੀ.ਸੀ.) ਦੇ ਹੱਥ ਤੋਂ ਲੈ ਕੇ ਆਈ.ਐੱਸ.ਆਈ. ਸੰਗਠਨ ਈ.ਟੀ.ਪੀ.ਬੀ. ਨੂੰ ਦੇਣਾ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਸੰਗਠਨ ਪੀ.ਸੀ.ਬੀ. ਤੋਂ ਕਰਤਾਰਪੁਰ ਦਰਬਾਰ ਸਾਹਿਬ ਦਾ ਪ੍ਰਬੰਧਨ ਇਕ ਗੈਰ-ਸਿੱਖ ਸੰਸਥਾ ਨੂੰ ਦੇ ਦਿੱਤਾ ਗਿਆ ਹੈ। ਕਰਤਾਰਪੁਰ ਦਰਬਾਰ ਸਾਹਿਬ ਗੁਰਦੁਆਰਾ ਪ੍ਰਬੰਧਨ ਦਾ ਕੰਮ ਹੁਣ ਜਿਸ ਸੰਸਥਾ ਨੂੰ ਸੌਂਪਿਆ ਗਿਆ ਹੈ, ਉਸ 'ਚ ਇਕ ਵੀ ਇਕ ਸਿੱਖ ਦਾ ਮੈਂਬਰ ਨਹੀਂ ਹੈ।

PunjabKesari

ਇਹ ਵੀ ਪੜ੍ਹੋ : ਪਾਕਿ ਸਰਕਾਰ ਦਾ ਨਵਾਂ ਫ਼ਤਵਾ, ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਕੰਟਰੋਲ ਆਪਣੇ ਹੱਥਾਂ 'ਚ ਲਿਆ

ਨਵੇਂ ਆਦੇਸ਼ 'ਚ ਗੁਰਦੁਆਰੇ ਰਾਹੀਂ ਵਪਾਰ ਦੀ ਯੋਜਨਾ
ਕਰਤਾਰਪੁਰ ਗੁਰਦੁਆਰੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਹੁਣ ਜਿਸ ਪ੍ਰਾਜੈਕਟ ਪ੍ਰੰਬਧਨ ਇਕਾਈ ਨੂੰ ਸੌਂਪੀ ਗਈ ਹੈ, ਉਸ ਦੇ ਸਾਰੇ 9 ਮੈਂਬਰ ਈ.ਟੀ.ਪੀ.ਬੀ. ਤੋਂ ਹਨ ਅਤੇ ਦੱਸਿਆ ਜਾਂਦਾ ਹੈ ਇਸ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਪੂਰਾ ਕੰਟਰੋਲ ਹੈ। ਇਕਾਈ ਦਾ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਤਾਰਿਕ ਖਾਨ ਨੂੰ ਬਣਾਇਆ ਗਿਆ ਹੈ। ਇਮਰਾਨ ਸਰਕਾਰ ਦੇ ਕਰਤਾਰਪੁਰ ਦਰਬਾਰ ਸਾਹਿਬ ਗੁਰਦੁਆਰਾ ਨੂੰ ਲੈ ਕੇ ਜਾਰੀ ਨਵੇਂ ਆਦੇਸ਼ 'ਚ ਗੁਰਦੁਆਰੇ ਰਾਹੀਂ ਵਪਾਰ ਦੀ ਯੋਜਨਾ ਹੈ। ਇਸ ਆਦੇਸ਼ 'ਚ ਪ੍ਰਾਜੈਕਟ ਕਾਰੋਬਾਰ ਯੋਜਨਾ ਦਾ ਵੀ ਜ਼ਿਕਰ ਹੈ। 

ਦੋਹਾਂ ਦੇਸ਼ਾਂ ਦਰਮਿਆਨ ਸਹਿਮਤੀ ਤੋਂ ਬਾਅਦ ਬਣਾਇਆ ਗਿਆ ਸੀ ਗਲਿਆਰਾ 
ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨਾਂ 'ਚੋਂ ਇਕ ਕਰਤਾਰਪੁਰ ਦਰਬਾਰ ਸਾਹਿਬ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਸਥਾਨ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਰੀ ਸਾਹ ਲਿਆ ਸੀ। ਦੋਹਾਂ ਦੇਸ਼ਾਂ ਦਰਮਿਆਨ ਸਹਿਮਤੀ ਤੋਂ ਬਾਅਦ ਗਲਿਆਰਾ ਬਣਾਇਆ ਗਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 2019 'ਚ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਗਲਿਆਰਾ ਖੋਲ੍ਹਿਆ ਗਿਆ ਸੀ। ਭਾਰਤ ਵਲੋਂ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਗਲਿਆਰੇ ਦਾ ਨਿਰਮਾਣ ਕੀਤਾ ਗਿਆ ਹੈ। ਪਾਕਿਸਤਾਨ ਸਰਹੱਦ ਤੋਂ ਨਾਰੋਵਾਲ ਜ਼ਿਲ੍ਹੇ 'ਚ ਗੁਰਦੁਆਰੇ ਤੱਕ ਗਲਿਆਰੇ ਦਾ ਨਿਰਮਾਣ ਹੋਇਆ ਹੈ।

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ


author

DIsha

Content Editor

Related News