DSGMC ਚੋਣ ਨਤੀਜੇ 2021: ਗ੍ਰੇਟਰ ਕੈਲਾਸ਼ ਤੋਂ ਮਨਜੀਤ ਸਿੰਘ ਜੀ. ਕੇ. ਦੀ ਹੋਈ ਜਿੱਤ

08/25/2021 12:39:08 PM

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਦੇ ਨਤੀਜਿਆਂ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ‘ਜਾਗੋ ਪਾਰਟੀ’ ਦੇ ਮਨਜੀਤ ਸਿੰਘ ਜੀ. ਕੇ. ਦੀ ਜਿੱਤ ਹੋਈ ਹੈ। ਉਨ੍ਹਾਂ  ਨੂੰ ਕੁੱਲ 661 ਵੋਟਾਂ ਮਿਲੀਆਂ । ਮਨਜੀਤ ਸਿੰਘ ਜੀ. ਕੇ. ਨੇ ਵਾਰਡ ਨੰਬਰ-38 ਗ੍ਰੇਟਰ ਕੈਲਾਸ਼ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਜਸਮੇਨ ਸਿੰਘ ਨੋਨੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਵਲੋਂ ਵਾਰਡ ਨੰਬਰ-43 ਵਿਵੇਕ ਵਿਹਾਰ ਤੋਂ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋ ਹੋਰ ਉਮੀਦਵਾਰ ਸੁਖਵਿੰਦਰ ਸਿੰਘ ਬੱਬਰ, ਵਾਰਡ ਨੰਬਰ-44 ਗੀਤਾ ਕਾਲੋਨੀ ਅਤੇ ਪਰਵਿੰਦਰ ਸਿੰਘ ਲੱਕੀ ਨੇ ਵਾਰਡ ਨੰਬਰ-41, ਨਵੀਨ ਸ਼ਾਹਦਰਾ ਤੋਂ ਜਿੱਤ ਹਾਸਲ ਕਰ ਲਈ ਹੈ।

ਪੜ੍ਹੋ ਇਹ ਵੀ ਖ਼ਬਰ - DSGMC ਚੋਣ ਨਤੀਜੇ 2021: ਦਿੱਲੀ ਕਮੇਟੀ ਦੀਆਂ ਚੋਣਾਂ ’ਚ ਮਨਜਿੰਦਰ ਸਿਰਸਾ ਪਿੱਛੇ, ਜਾਣੋ ਹੋਰ ਸੀਟਾਂ ਦੇ ਰੁਝਾਨ

ਕੁੱਲ 37.27 ਫ਼ੀਸਦੀ ਵੋਟਾਂ ਪਈਆਂ ਸਨ ਜਿਨ੍ਹਾਂ ਵਿੱਚੋਂ 68194 ਮਰਦਾਂ (39.95 ਫ਼ੀਸਦ) ਨੇ ਤੇ 59278 ਔਰਤਾਂ (34.95 ਫ਼ੀਸਦ) ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕੀਤੀ ਸੀ। 2017 ਵਿੱਚ 45 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ ਸਨ। ਦਿੱਲੀ ਪੁਲੀਸ ਵੱਲੋਂ 3 ਪੜਾਵੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਇਸ ਵਾਰ ਵੋਟਾਂ ਬੈਲਟ ਪੇਪਰ ਨਾਲ ਹੋਈਆਂ ਸਨ ਤੇ ਬੈਲਟ ਬਕਸਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਉਪਰ ਹੈ। ਦੱਸ ਦੇਈਏ ਕਿ 46 ਵਾਰਡਾਂ ਲਈ ਪਈਆਂ ਵੋਟਾਂ ’ਚ ਵੋਟ ਫ਼ੀਸਦੀ 37.27 ਫ਼ੀਸਦੀ ਹੀ ਰਹੀ। ਕੁੱਲ 1,27,472 ਵੋਟਾਂ ਹੀ ਪਈਆਂ। 

ਪੜ੍ਹੋ ਇਹ ਵੀ ਖ਼ਬਰ - ਸ਼ਾਂਤਮਈ ਢੰਗ ਨਾਲ ਖਤਮ ਹੋਈਆਂ DSGMC ਚੋਣਾਂ, 37.27 ਫੀਸਦੀ ਹੋਈ ਵੋਟਿੰਗ


Tanu

Content Editor

Related News