DSGMC ਚੋਣ ਨਤੀਜੇ 2021: ਹਰਵਿੰਦਰ ਸਿੰਘ ਸਰਨਾ, ਮਨਜਿੰਦਰ ਸਿਰਸਾ ਤੋਂ 250 ਵੋਟਾਂ ਨਾਲ ਅੱਗੇ

Wednesday, Aug 25, 2021 - 02:23 PM (IST)

DSGMC ਚੋਣ ਨਤੀਜੇ 2021: ਹਰਵਿੰਦਰ ਸਿੰਘ ਸਰਨਾ, ਮਨਜਿੰਦਰ ਸਿਰਸਾ ਤੋਂ 250 ਵੋਟਾਂ ਨਾਲ ਅੱਗੇ

ਨਵੀਂ ਦਿੱਲੀ (ਕਲਮ ਕਾਂਸਲ)— ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪਈਆਂ ਵੋਟਾਂ ਲਈ ਵੋਟਿੰਗ ਜਾਰੀ ਹੈ। ਦੱਸ ਦੇਈਏ ਕਿ ਦਿੱਲੀ ਕਮੇਟੀ ਦੇ 46 ਵਾਰਡਾਂ  ਲਈ 22 ਅਗਸਤ ਨੂੰ ਚੋਣਾਂ ਹੋਈਆਂ ਸਨ। ਅੱਜ ਵੋਟਾਂ ਦੀ ਗਿਣਤੀ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਆਖ਼ਕਾਰ ਜਿੱੱਤ ਕਿਸ ਦੇ ਹੱਥ ਲੱਗਦੀ ਹੈ। ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਜਾਗੋ ਪਾਰਟੀ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਬਾਗ ’ਚ ਕਾਂਟੇ ਦੀ ਟੱਕਰ ਚੱਲ ਰਹੀ ਹੈ। ਹਰਵਿੰਦਰ ਸਿੰਘ ਸਰਨਾ, ਮਨਜਿੰਦਰ ਸਿੰਘ ਸਿਰਸਾ ਤੋਂ 250 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। 

ਦੱਸ ਦੇਈਏ ਕਿ ਹੁਣ ਤੱਕ 46 ’ਚੋਂ 27 ਸੀਟਾਂ ਦੇ ਰੁਝਾਨ ਆਏ ਹਨ। 20 ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅੱਗੇ ਹੈ। ਸਰਨਾ ਦਲ ਨੇ 5 ਸੀਟਾਂ, ਜਾਗੋ-1 ਅਤੇ ਆਜ਼ਾਦ ਉਮੀਦਵਾਰ-1 ’ਤੇ ਅੱਗੇ ਹਨ। ਦਿੱਲੀ ਕਮੇਟੀ ਚੋਣਾਂ ਵਿਚ ਗ੍ਰੇਟਰ ਕੈਲਾਸ਼ ਸੀਟ ਤੋਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜਿੱਤੇ ਹਨ। ਉਨ੍ਹਾਂ ਨੇ 661 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਵਾਰਡ ਨੰਬਰ-39 ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਰਮੀਤ ਸਿੰਘ ਕਾਲਕਾ 786 ਵੋਟਾਂ ਨਾਲ ਜੇਤੂ ਰਹੇ ਹਨ।

ਜ਼ਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ ਲਈ ਗੁਰਦੁਆਰਾ ਡਾਇਰੈਕਟੋਰੇਟ ਵਲੋਂ 552 ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਵਾਰ 312 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਦੱਸ ਦੇਈਏ ਕਿ 46 ਵਾਰਡਾਂ ਲਈ ਪਈਆਂ ਵੋਟਾਂ ’ਚ ਵੋਟ ਫ਼ੀਸਦੀ 37.27 ਫ਼ੀਸਦੀ ਹੀ ਰਹੀ। ਕੁੱਲ  1,27,472 ਵੋਟਾਂ ਹੀ ਪਈਆਂ। 


author

Tanu

Content Editor

Related News