ਸ਼ਰਾਬੀ ਅਧਿਆਪਕ ਦਾ ਕਾਰਾ: ਸਕੂਲ 'ਚ ਵਿਦਿਆਰਥਣ ਦੀ ਕੀਤੀ ਕੁੱਟਮਾਰ, ਕੈਂਚੀ ਨਾਲ ਕੱਟੇ ਵਾਲ

Thursday, Sep 05, 2024 - 06:12 PM (IST)

ਸ਼ਰਾਬੀ ਅਧਿਆਪਕ ਦਾ ਕਾਰਾ: ਸਕੂਲ 'ਚ ਵਿਦਿਆਰਥਣ ਦੀ ਕੀਤੀ ਕੁੱਟਮਾਰ, ਕੈਂਚੀ ਨਾਲ ਕੱਟੇ ਵਾਲ

ਮੱਧ ਪ੍ਰਦੇਸ਼ : ਕਬਾਇਲੀ ਇਲਾਕੇ ਦੇ ਇੱਕ ਸਕੂਲ ਵਿੱਚ ਇੱਕ ਸ਼ਰਾਬੀ ਅਧਿਆਪਕ ਨੇ ਨਾ ਸਿਰਫ਼ ਇੱਕ ਵਿਦਿਆਰਥਣ ਦੀ ਕੁੱਟਮਾਰ ਕੀਤੀ ਸਗੋਂ ਉਸ ਦੇ ਵਾਲ ਵੀ ਕੈਂਚੀ ਨਾਲ ਕੱਟ ਦਿੱਤੇ। ਅਧਿਆਪਕ ਦੀ ਇਸ ਹਰਕਤ ਦਾ ਵੀਡੀਓ ਅਧਿਆਪਕ ਦਿਵਸ 'ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਵਿਚ ਅਧਿਆਪਕ ਇਹ ਕਹਿੰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੇਰਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ। ਇਸ ਤੋਂ ਬਾਅਦ ਸਹਾਇਕ ਕਮਿਸ਼ਨਰ ਨੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ

ਵੀਰਵਾਰ ਨੂੰ ਅਧਿਆਪਕ ਦਿਵਸ 'ਤੇ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਕਬਾਇਲੀ ਖੇਤਰ ਦੇ ਹਾਈ ਸਕੂਲ ਸੰਕੁਲ ਨਯਨ ਅਧੀਨ ਪੈਂਦੇ ਪਿੰਡ ਸੇਮਲਖੇੜੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਕਬਾਇਲੀ ਸ਼ਰਾਬੀ ਅਧਿਆਪਕ ਵੀਰਸਿੰਘ ਮੇਦਾ ਇੱਕ ਵਿਦਿਆਰਥਣ ਦੀ ਕੁੱਟਮਾਰ ਕਰ ਰਿਹਾ ਸੀ। ਵਿਦਿਆਰਥਣ ਰੌਂਦੀ ਹੋਈ ਵਿਖਾਈ ਦੇ ਰਹੀ ਹੈ। ਅਧਿਆਪਕ ਦੇ ਹੱਥ ਵਿਚ ਕੈਂਚੀ ਸੀ। ਪਿੰਡ ਵਾਸੀਆਂ ਨੇ ਅਧਿਆਪਕ ਦੀ ਇਸ ਹਰਕਤ ਨੂੰ ਕਮਰੇ ਵਿੱਚ ਕੈਦ ਕਰ ਲਿਆ ਅਤੇ ਇਸ ਦੀ ਵੀਡੀਓ ਬਣਾ ਲਈ। ਜਾਣਕਾਰੀ ਮਿਲੀ ਹੈ ਕਿ ਇਹ ਵੀਡੀਓ 4 ਅਗਸਤ ਦੀ ਹੈ, ਜੋ 5 ਸਤੰਬਰ ਨੂੰ ਵਾਇਰਲ ਹੋਈ ਹੈ।

ਇਹ ਵੀ ਪੜ੍ਹੋ ਵੱਡਾ ਹਾਦਸਾ: ਤੇਜ਼ ਰਫ਼ਤਾਰ ਸਕਾਰਪੀਓ ਦੀ ਪਿਕਅੱਪ ਨਾਲ ਟੱਕਰ, 4 ਨੌਜਵਾਨਾਂ ਦੀ ਦਰਦਨਾਕ ਮੌਤ

ਵੀਡੀਓ 'ਚ ਟੀਚਰ ਮੇਦਾ ਸ਼ਰਾਬ ਦੇ ਨਸ਼ੇ 'ਚ ਬਹੁਤ ਗੰਦਾ ਬੋਲ ਰਿਹਾ ਸੀ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਅਧਿਆਪਕ ਨੂੰ ਕਿਹਾ ਕਿ ਤੁਸੀਂ ਸ਼ਰਾਬ ਪੀ ਕੇ ਸਕੂਲ ਆਏ ਹੋ। ਤਾਂ ਅਧਿਆਪਕ ਨੇ ਕਿਹਾ ਕਿ ਹਾਂ, ਮੇਰੀ ਮਰਜ਼ੀ, ਕੋਈ ਮੇਰਾ ਕੁਝ ਨਹੀਂ ਵਿਗਾੜ ਸਕਦਾ। ਅਧਿਆਪਕ ਦੀ ਇੱਜ਼ਤ ਨੂੰ ਢਾਹ ਲਾਉਣ ਵਾਲੀ ਵੀਡੀਓ, ਜਦੋਂ ਜਨਜਾਤੀ ਭਲਾਈ ਵਿਭਾਗ ਦੇ ਸਹਾਇਕ ਕਮਿਸ਼ਨਰ ਰੰਜਨਾ ਸਿੰਘ ਨੇ ਦੇਖੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਅਧਿਆਪਕ ਨੂੰ ਅਸ਼ਲੀਲ ਵਿਹਾਰ ਕਰਨ 'ਤੇ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲੀ ਦੌਰਾਨ ਅਧਿਆਪਕ ਦਾ ਮੁੱਖ ਦਫ਼ਤਰ ਹਾਈ ਸਕੂਲ ਗੁੜਭੈਲੀ ਹੋਵੇਗਾ। ਮੁਅੱਤਲੀ ਦੌਰਾਨ ਗੁਜ਼ਾਰਾ ਭੱਤੇ ਲਈ ਯੋਗਤਾ ਹੋਵੇਗੀ।

ਇਹ ਵੀ ਪੜ੍ਹੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News