ਨੇਪਾਲ ਬਾਰਡਰ ਤੋਂ ਮਿਲੀ ਲਾਵਾਰਿਸ ਕਾਰ, ਤਲਾਸ਼ੀ ਲੈਣ ''ਤੇ ਪੁਲਸ ਵੀ ਰਹਿ ਗਈ ਹੈਰਾਨ

03/20/2023 1:43:24 AM

ਉੱਤਰ ਪ੍ਰਦੇਸ਼ (ਭਾਸ਼ਾ): ਬਹਿਰਾਈਚ ਜ਼ਿਲ੍ਹੇ ਵਿਚ ਨੇਪਾਲ ਦੇ ਨਾਲ ਲਗਦੇ ਸਰਹੱਦੀ ਇਲਾਕੇ ਰੂਪਈਡੀਹਾ ਖੇਤਰ ਵਿਚ ਪੁਲਸ ਨੇ ਇਕ ਲਾਵਾਰਿਸ ਕਾਰ 'ਚੋਂ ਤਕਰੀਬਨ 20 ਕਰੋੜ ਰੁਪਏ ਕੀਮਤ ਦੀ ਚਰਸ ਬਰਾਮਦ ਕੀਤੀ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ, ਹਜ਼ਾਰਾਂ ਦੀ ਗਿਣਤੀ 'ਚ ਪੁਲਸ ਮੁਲਾਜ਼ਮ ਤਾਇਨਾਤ

ਪੁਲਸ ਸੁਪਰਡੰਟ ਪ੍ਰਸ਼ਾਂਤ ਵਰਮਾ ਨੇ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਪੁਲਸ ਤੇ ਐੱਸ.ਐੱਸ.ਬੀ. ਦੀ ਸਾਂਝੀ ਟੀਮ ਨੂੰ ਉੱਤਰਾਖੰਡ ਨੰਬਰ ਵਾਲੀ ਇਕ ਕਾਰ ਸ਼ੱਕੀ ਹਾਲਤ ਵਿਚ ਖੜ੍ਹੀ ਮਿਲੀ। ਉਨ੍ਹਾਂ ਦੱਸਿਆਕਿ ਨਾਰਕੋਟਿਕਸ ਟੀਮ ਤੇ ਡਾਗ ਸਕੁਐਡ ਦੀ ਮਦਦ ਨਾਲ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ ਤਕਰੀਬਨ 50 ਕਿੱਲੋ ਚਰਸ ਤੇ 2 ਲੱਖ 98 ਹਜ਼ਾਰ ਰੁਪਏ ਭਾਰਤੀ ਕਰੰਸੀ ਬਰਾਮਦ ਹੋਈ। 

ਇਹ ਖ਼ਬਰ ਵੀ ਪੜ੍ਹੋ - ਦਿੱਲੀ ਏਅਰਪੋਰਟ ਤੋਂ 2 ਭਾਰਤੀ ਗ੍ਰਿਫ਼ਤਾਰ, ਕਰੋੜ ਰੁਪਏ ਦਾ ਸੋਨਾ ਬਰਾਮਦ

ਪੁਲਸ ਸੁਪਰਡੰਟ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਚਰਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 20 ਕਰੋੜ ਰੁਪਏ ਦੱਸੀ ਜਾਂਦੀ ਹੈ। ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਾਰ ਕਿਸ ਦੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News