ਬੱਸ 'ਚ ਸਫ਼ਰ ਕਰ ਰਹੇ ਯਾਤਰੀ ਤੋਂ ਮਿਲੀ ਕਰੋੜਾਂ ਦੀ ਨਸ਼ੀਲੀ ਸਮੱਗਰੀ, ਕੀਮਤ ਜਾਣ ਰਹਿ ਜਾਓਗੇ ਹੈਰਾਨ

02/28/2023 4:09:56 AM

ਅਸਾਮ (ਭਾਸ਼ਾ): ਅਸਾਮ 'ਚ 23 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - Breaking News: ਦੇਰ ਰਾਤ ਅੱਤਵਾਦੀਆਂ ਤੇ ਪੁਲਸ ਵਿਚਾਲੇ ਹੋਇਆ ਮੁਕਾਬਲਾ, 1 ਅੱਤਵਾਦੀ ਢੇਰ

ਕਾਰਬੀ ਆਂਗਲੋਂਗ ਦੇ ਪੁਲਸ ਸੁਪਰੀਡੰਟ ਸੰਜੀਵ ਸੈਕਿਆ ਨੇ ਕਿਹਾ ਕਿ ਇਕ ਗੁਪਤ ਸੂਚਨਾ ਦੇ ਅਧਾਰ 'ਤੇ ਸੂਬਾ ਪੁਲਸ ਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ ਨੇ ਨਾਗਾਲੈਂਡ ਦੀ ਬੱਸ 'ਚ ਸਫ਼ਰ ਕਰ ਰਹੇ ਇਕ ਵਿਅਕਤੀ ਤੋਂ 5 ਕਿੱਲੋ ਬ੍ਰਾਊਨ ਸ਼ੂਗਰ ਜ਼ਬਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਬਆਸ ਨੂੰ ਬੋਕਾਜਨ ਇਲਾਕੇ ਵਿਚ ਰੋਕਿਆ ਗਿਆ ਅਤੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਮੂਲ ਨਿਵਾਸੀ ਸੁਨੀਲ ਕੁਮਾਰ ਵਜੋਂ ਹੋਈ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 15 ਕਰੋੜ ਰੁਪਏ ਤੋਂ ਵੱਧ ਹੈ। 

ਇਹ ਖ਼ਬਰ ਵੀ ਪੜ੍ਹੋ - ਗ਼ਮ 'ਚ ਬਦਲੀਆਂ ਖ਼ੁਸ਼ੀਆਂ, ਵਿਆਹ 'ਚ ਨੱਚਦਿਆਂ-ਨੱਚਦਿਆਂ ਨੌਜਵਾਨ ਦੀ ਹੋਈ ਮੌਤ, ਜਾਣੋ ਕੀ ਹੈ ਪੂਰਾ ਮਾਮਲਾ

ਇਕ ਹੋਰ ਘਟਨਾ ਵਿਚ ਗੁਵਾਹਾਟੀ ਵਿਚ ਵੀ ਕਰੋੜਾਂ ਰੁਪਏ ਕੀਮਤ ਦੀ ਹੈਰੋਇਨ ਜ਼ਬਤ ਕੀਤੀ ਗਈ। ਪੁਲਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਵਾਹਾਟੀ ਵਿਚ 3 ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਤਕਰੀਬਨ 8 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News