ਦਿੱਲੀ ’ਚ 16 ਹਜ਼ਾਰ ਕਿੱਲੋ ਅਤੇ ਆਸਾਮ ''ਚ 225 ਕਰੋੜ ਦੇ ਨਸ਼ੇ ਵਾਲੇ ਪਦਾਰਥ ਨਸ਼ਟ

Tuesday, Jun 27, 2023 - 02:10 PM (IST)

ਨਵੀਂ ਦਿੱਲੀ, (ਭਾਸ਼ਾ)- ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਸੋਮਵਾਰ ਦਿੱਲੀ ਦੇ ਉੱਤਰੀ-ਪੱਛਮੀ ਹਿੱਸੇ ਵਿੱਚ ਕਰੀਬ 16,000 ਕਿਲੋ ਨਸ਼ੇ ਵਾਲੇ ਪਦਾਰਥ ਨਸ਼ਟ ਕੀਤੇ ਗਏ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਜੀ.ਟੀ ਕਰਨਾਲ ਰੋਡ ’ਤੇ ਸਥਿਤ ਆਰ.ਯੂ. ਨਗਰ ਉਦਯੋਗਿਕ ਖੇਤਰ ’ਚ ਬਾਇਓਟਿਕ ਵੇਸਟ ਸਲਿਊਸ਼ਨ ਪ੍ਰਾਈਵੇਟ ਲਿਮਟਿਡ ਵਿਖੇ ਪ੍ਰੋਗਰਾਮ ਸ਼ੁਰੂ ਕੀਤਾ। ਉਥੇ ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਵੱਲੋਂ ਜ਼ਬਤ ਕੀਤੀਆਂ ਨਸ਼ੀਲੀਆਂ ਦਵਾਈਆਂ ਨੂੰ ਨਸ਼ਟ ਕੀਤਾ ਗਿਆ। ਪ੍ਰੋਗਰਾਮ ’ਚ ਦਿੱਲੀ ਦੇ ਪੁਲਸ ਕਮਿਸ਼ਨਰ ਸੰਜੇ ਅਰੋੜਾ ਤੇ ਹੋਰ ਪੁਲਸ ਅਧਿਕਾਰੀ ਵੀ ਹਾਜ਼ਰ ਸਨ।

ਓਧਰ ਆਸਾਮ ਦੇ ਕਰੀਮਰੀਜ ਜ਼ਿਲਾ ਪੁਲਸ ਅਤੇ ਪ੍ਰਸ਼ਾਸਨ ਨੇ ਭਾਰੀ ਮਾਤਰਾ 'ਚ ਜ਼ਬਤ ਕੀਤੇ ਗਏ 225 ਕਰੋੜ ਦੇ ਨਸ਼ੀਲੇ ਪਦਾਰਥਾਂ ਨੂੰ ਜਨਤਕ ਰੂਪ ਨਾਲ ਸਾੜਿਆ। 51.54 ਕੋਰੜ ਦੀ ਲਗਭਗ 25.77 ਕਿਲੋਗ੍ਰਾਮ ਹੈਰੋਇਨ, 60.74 ਕਰੋੜ ਦੀਆਂ 12.14 ਲੱਖ ਯਾਬਾ ਟੈਬਲੇਟਸ, 21941 ਕਿਲੋਗ੍ਰਾਮ ਗਾਂਜਾ ਨਸ਼ਟ ਕੀਤਾ ਗਿਆ।


Rakesh

Content Editor

Related News