ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਾਉਂਦੀਆਂ ਹਨ ਹਾਰਮੋਨ ਥੈਰੇਪੀ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ
Sunday, Dec 01, 2024 - 07:36 PM (IST)
ਨਵੀਂ ਦਿੱਲੀ (ਏਜੰਸੀ)- ਮੋਨੋਪਾਜ਼ (ਮਾਸਿਕ ਧਰਮ ਬੰਦ ਹੋਣ) ਤੋਂ ਬਾਅਦ ਔਰਤਾਂ ਲਈ ਹਾਰਮੋਨ ਥੈਰੇਪੀ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਿਲ ਦੀਆਂ ਬੀਮਾਰੀਆਂ ਅਤੇ ਖੂਨ ਦੇ ਥੱਕੇ ਜੰਮਣ ਦਾ ਖਤਰਾ ਵਧਾਉਂਦੀਆਂ ਹਨ। ਇਕ ਨਵੇਂ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ। ‘ਹਾਰਮੋਨ ਰਿਪਲੇਸਮੈਂਟ ਥੈਰੇਪੀ’ ਉਨ੍ਹਾਂ ਹਾਰਮੋਨਜ਼ ਨੂੰ ਬਦਲ ਕੇ ਮੋਨੋਪਾਜ਼ ਤੋਂ ਬਾਅਦ ਦੇ ਲੱਛਣਾਂ ਤੋਂ ਰਾਹਤ ਦਿਵਾਉਂਦੀ ਹੈ, ਜਿਨ੍ਹਾਂ ਦਾ ਔਰਤਾਂ ਦੇ ਸਰੀਰ ’ਚ ਲੋੜੀਂਦਾ ਉਤਪਾਦਨ ਨਹੀਂ ਹੁੰਦਾ।
ਇਹ ਵੀ ਪੜ੍ਹੋ: ਸਾਡੀ ਲੜਾਈ ਭਾਰਤ ਦੀ ਆਤਮਾ ਲਈ : ਪ੍ਰਿਅੰਕਾ ਗਾਂਧੀ
ਸਵੀਡਨ ਸਥਿਤ ਉਪਸਾਲਾ ਯੂਨੀਵਰਸਿਟੀ ਸਮੇਤ ਹੋਰ ਸੰਸਥਾਨਾਂ ਦੇ ਖੋਜਕਾਰਾਂ ਨੇ ਕਿਹਾ ਕਿ ਐਸਟ੍ਰੋਜੇਨ ਅਤੇ ਪ੍ਰੋਜੈਸਟੋਜੇਨ ਨਾਲ ਭਰਪੂਰ ਕੁਝ ਦਵਾਈਆਂ ਨਾ ਸਿਰਫ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧਾਉਂਦੀਆਂ ਹਨ, ਸਗੋਂ ਦੁਰਲੱਭ ਪਰ ਖੂਨ ਦੇ ਗੰਭੀਰ ਥੱਕਿਆਂ ਦਾ ਕਾਰਨ ਵੀ ਬਣ ਸਕਦੀਆਂ ਹਨ, ਜਿਨ੍ਹਾਂ ਨੂੰ ‘ਵੇਨਸ ਥ੍ਰੋਂਬੋਐਂਬੋਲਿਜ਼ਮ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਲਾਂਕਿ, ਟਿਬੋਲੋਨ ਨਾਮਕ ਹਾਰਮੋਨ ਥੈਰੇਪੀ ਦਿਲ ਦੀਆਂ ਬੀਮਾਰੀਆਂ ਅਤੇ ਸਟ੍ਰੋਕ ਦਾ ਖਤਰਾ ਤਾਂ ਵਧਾਉਂਦੀ ਹੈ ਪਰ ਇਨ੍ਹਾਂ ਦੀ ਵਰਤੋਂ ਨਾਲ ਖੂਨ ਦੇ ਥੱਕੇ ਜੰਮਣ ਦਾ ਖ਼ਤਰਾ ਨਹੀਂ ਹੁੰਦਾ। ਟਿਬੋਲੋਨ ਅਤੇ ਐਸਟ੍ਰੋਜੇਨ-ਪ੍ਰੋਜੈਸਟੋਜੇਨ ਵਰਗੀਆਂ ਦਵਾਈਆਂ ਭਾਰਤ ’ਚ ਉਪਲੱਬਧ ਹਨ।
ਇਹ ਵੀ ਪੜ੍ਹੋ: ਦੇਸ਼ ’ਚ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ’ਚ 79 ਫ਼ੀਸਦੀ ਦੀ ਕਮੀ, ਨਵੇਂ ਮਾਮਲੇ ਵੀ 44 ਫੀਸਦੀ ਘਟੇ
ਅਧਿਐਨ ਦੇ ਨਤੀਜੇ ‘ਦਿ ਬ੍ਰਿਟਿਸ਼ ਮੈਡੀਕਲ ਜਰਨਲ’ ’ਚ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ’ਚ ਵੱਖ-ਵੱਖ ਹਾਰਮੋਨਾਂ ਦੇ ਸੁਮੇਲ ਅਤੇ ਵਰਤੋਂ ਨਾਲ ਦਿਲ ਦੀਆਂ ਬੀਮਾਰੀਆਂ ਦੇ ਖਤਰੇ ’ਚ ਹੋਣ ਵਾਲੇ ਵਾਧੇ ’ਤੇ ਚਾਨਣਾ ਪਾਇਆ ਗਿਆ ਹੈ। ਖੋਜਕਾਰਾਂ ਨੇ ਕਿਹਾ ਕਿ ਪਿਛਲੇ ਅਧਿਐਨਾਂ ’ਚ ਹਾਰਮੋਨ ਥੈਰੇਪੀ ਅਤੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਵਿਚਾਲੇ ਸਬੰਧ ਹੋਣ ਦੇ ਸੰਕੇਤ ਮਿਲਦੇ ਹਨ ਪਰ ਵੱਖ-ਵੱਖ ਤਰ੍ਹਾਂ ਦੀ ਥੈਰੇਪੀ ਨਾਲ ਜੁੜੇ ਵਿਸ਼ੇਸ਼ ਖਤਰਿਆਂ ਬਾਰੇ ਜਾਣਕਾਰੀ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ: ਮੌਸਮ ਵਿਭਾਗ ਨੇ ਇਨ੍ਹਾਂ 4 ਜ਼ਿਲ੍ਹਿਆਂ ਲਈ ਰੈੱਡ ਅਲਰਟ ਕੀਤਾ ਜਾਰੀ, ਭਲਕੇ ਮੋਹਲੇਧਾਰ ਮੀਂਹ ਦੀ ਸੰਭਾਵਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8