ਨਸ਼ਾ ਹਨ੍ਹੇਰਾ, ਵਿਨਾਸ਼ ਅਤੇ ਤਬਾਹੀ ਲੈ ਕੇ ਆਉਂਦਾ ਹੈ : PM ਮੋਦੀ

Saturday, Jun 26, 2021 - 02:11 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਸ਼ੀਲੇ ਪਦਾਰਥਾਂ ਦੇ ਇਸਤੇਮਾਲ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਸਰਕਾਰ ਦੀ ਵਚਨਬੱਧਤਾ ਜ਼ਾਹਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਨਸ਼ਾ ਆਪਣੇ ਨਾਲ ਹਨ੍ਹੇਰਾ, ਵਿਨਾਸ਼ ਅਤੇ ਤਬਾਹੀ ਲੈ ਕੇ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਕੌਮਾਂਤਰੀ ਦਿਵਸ ਮੌਕੇ ਆਪਣੇ ਟਵੀਟ ਸੰਦੇਸ਼ 'ਚ ਕਿਹਾ,''ਮੈਂ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ, ਜੋ ਸਾਡੇ ਸਮਾਜ ਤੋਂ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨੂੰ ਮਿਟਾਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ। ਜੀਵਨ ਨੂੰ ਬਚਾਉਣ ਲਈ ਕੀਤਾ ਗਿਆ, ਅਜਿਹੀ ਹਰ ਕੋਸ਼ਿਸ਼ ਮਹੱਤਵਪੂਰਨ ਹੈ। ਨਸ਼ਾ ਆਪਣੇ ਨਾਲ ਹਨ੍ਹੇਰਾ, ਵਿਨਾਸ਼ ਅਤੇ ਤਬਾਹੀ ਲੈ ਕੇ ਆਉਂਦਾ ਹੈ।''

PunjabKesariਇਕ ਹੋਰ ਟਵੀਟ 'ਚ ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਬਾਰੇ ਉਹ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਦੇ ਇਕ ਐਪੀਸੋਡ ਨੂੰ ਵੀ ਇੱਥੇ ਸਾਂਝਾ ਕਰ ਰਹੇ ਹਨ। ਉਨ੍ਹਾਂ ਕਿਹਾ,''ਆਓ ਅਸੀਂ ਨਸ਼ੀਲੇ ਪਦਾਰਥਾਂ ਬਾਰੇ ਜਾਣਕਾਰੀ ਸਾਂਝਾ ਕਰਨ ਦੇ ਪ੍ਰਤੀ ਆਪਣੀ ਵਚਨਬੱਧਤਾ ਦੋਹਰਾਉਂਦੇ ਹਨ ਅਤੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਭਾਰਤ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਦੇ ਹਨ। ਯਾਦ ਰੱਖੋ- ਨਸ਼ਾ ਨਾ ਤਾਂ ਚੰਗਾ ਹੁੰਦਾ ਹੈ ਅਤੇ ਨਾ ਹੀ ਇਹ ਸ਼ਾਨ ਦੀ ਗੱਲ ਹੈ। ਇਸ ਮੌਕੇ ਮੈਂ 'ਮਨ ਕੀ ਬਾਤ' ਦੇ ਇਕ ਪੁਰਾਣੇ ਐਪੀਸੋਡ ਨੂੰ ਸਾਂਝਾ ਕਰ ਰਿਹਾ ਹਾਂ, ਜਿਸ 'ਚ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨੂੰ ਕੰਟਰੋਲ ਕਰਨ ਲਈ ਕਈ ਪਹਿਲੂ ਸ਼ਾਮਲ ਸਨ।''


DIsha

Content Editor

Related News