ਸ਼ਰਮਨਾਕ! ਦੀਵਾਲੀ ਦੀ ਰਾਤ ਨਸ਼ੇੜੀ ਪੁੱਤ ਨੇ ਚਾਕੂ ਦੀ ਨੋਕ ’ਤੇ ਆਪਣੀ ਹੀ ਮਾਂ ਨਾਲ ਕੀਤਾ ਰੇਪ

Sunday, Nov 07, 2021 - 02:35 PM (IST)

ਸ਼ਰਮਨਾਕ! ਦੀਵਾਲੀ ਦੀ ਰਾਤ ਨਸ਼ੇੜੀ ਪੁੱਤ ਨੇ ਚਾਕੂ ਦੀ ਨੋਕ ’ਤੇ ਆਪਣੀ ਹੀ ਮਾਂ ਨਾਲ ਕੀਤਾ ਰੇਪ

ਗਾਜ਼ੀਆਬਾਦ- ਸ਼ਰਾਬ ਅਤੇ ਨਸ਼ੀਲੇ ਪਦਾਰਥ ਦੇ ਆਦੀ ਇਕ ਨੌਜਵਾਨ ਨੇ ਦੀਵਾਲੀ ਦੀ ਰਾਤ ਆਪਣੀ ਹੀ ਮਾਂ ਦੇ ਗਲ਼ੇ ’ਤੇ ਚਾਕੂ ਰੱਖ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਅਪਰਾਧ ’ਚ ਸ਼ਾਮਲ ਨੌਜਵਾਨ ਨੂੰ ਉਸ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਸਿੱਖ ਫਾਰ ਜਸਟਿਸ ’ਤੇ ਸ਼ਿਕੰਜਾ ਕੱਸਣ ਲਈ ਕੈਨੇਡਾ ਪੁੱਜੀ NIA ਟੀਮ, ਵਿਦੇਸ਼ੀ ਫੰਡਿੰਗ ਦੀ ਹੋਵੇਗੀ ਜਾਂਚ

ਘਟਨਾ ਗਾਜ਼ੀਆਬਾਦ ਦੇ ਟੀਲਾ ਮੋੜ ਥਾਣਾ ਖੇਤਰ ਦੀ ਇਕ ਝੁੱਗੀ ਬਸਤੀ ’ਚ ਵੀਰਵਾਰ ਰਾਤ ਉਸ ਸਮੇਂ ਹੋਈ, ਜਦੋਂ ਨੌਜਵਾਨ ਸ਼ਰਾਬ ਦੇ ਨਸ਼ੇ ’ਚ ਘਰ ਪੁੱਜਿਆ। ਦਰਜ ਮਾਮਲੇ ਅਨੁਸਾਰ, ਦੋਸ਼ੀ ਨੇ ਚਾਕੂ ਕੱਢ ਕੇ ਆਪਣੀ ਮਾਂ ਦੀ ਗਰਦਨ ’ਤੇ ਰੱਖ ਦਿੱਤਾ ਅਤੇ ਘਿਨੌਣੇ ਕੰਮ ਨੂੰ ਅੰਜਾਮ ਦਿੱਤਾ। ਪੁਲਸ ਸੁਪਰਡੈਂਟ ਗਿਆਨੇਂਦਰ ਸਿੰਘ ਨੇ ਦੱਸਿਆ ਕਿ ਇਸ ਅਪਰਾਧ ਦੀ ਸ਼ਿਕਾਰ ਜਨਾਨੀ ਨੇ ਥਾਣੇ ਪੁੱਜ ਕੇ ਆਪਣੇ ਪੁੱਤਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News